ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੁਗਲਾ ਅਰ ਕੇਕੜਾ

ਏਕ ਬਾਰ ਇੱਕ ਢਾਬ ਮਾ ਰਹੇਂ ਤੇ ਨੇਕੋੋਂਂ ਜੀਬ।
ਆਪਚ ਕੋਈ ਨਾ ਝਗੜਦਾ ਰਹੇਂ ਤੇ ਕਰੀਬ ਕਰੀਬ।
ਓਸੇ ਮਾ ਇੱਕ ਬੁਗਲਾ ਖਾਸੀਓ ਹੋਇਆ ਬੁਢੈਲ।
ਮੱਛਲੀ ਫਕੜ ਨਾ ਸਕੇ ਤਾ ਔੜਗੀ ਉਸਨੂੰ ਭੈੜ।
ਢਾਬ ਕੇ ਢਾਹੇ ਬੈਠ ਕਾ ਲਗਿਆ ਕਰਨ ਬਰਲਾਪ।
ਬੜੇ-ਬੜੇ ਇੰਝੂ ਗਿਰੇ ਚੜਿਆ ਸਬ ਨੂੰ ਤਾਪ।
ਕੈਹਣ ਲਗੇ ਸਬ ਭਗਤ ਜੀ! ਜੋਹ ਕੈਸਾ ਉਪਬਾਸ।
ਦੁਸ਼ਟ ਕਹੇ ਥ੍ਹਾਰੀ ਸੋਚ ਨੇ ਮੇਰੇ ਸੁਕਾ ਦਏ ਸਾਂਸ।
ਸੁਣਿਆ ਮੰਨੇ ਪਬਾਗਾ ਬਾਰਾਂ ਬਰਸ ਕਾ ਕਾਲ਼।
ਦਿਖਣੀ ਜਲ ਕੀ ਬੂੰਦ ਨਾ ਕੋਈ ਸਕਾ ਨਾ ਟਾਲ਼।
ਮੈਂ ਤੋਂ ਉੜਕਾ ਬਗ ਜਾਊਂਂ ਦੂਰ ਪਾਣੀ ਕੇ ਦੇਸ।
ਫੇਰ ਥ੍ਹਾਰਾ ਕੇ ਬਣਾਂਗਾ ਛਿੜਿਆ ਜੋਹੇ ਕਲੇਸ।
ਕਹੇ ਕੇਕੜਾ ਭਗਤ ਜੀ! ਥਮੀਓਂ ਕਰੋ ਬਚਾਰ।
ਦੁਸ਼ਟ ਕਹਾ ਮੈਂ ਲੈ ਜਾਊਂ ਸਬ ਨੂੰ ਬਾਰਮਬਾਰ।

ਏਕ ਬਾਰ ਕੀ ਬਾਤ ਹੈ - 21