ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਜਾ ਆਇਆ ਪਣਘ ਪਾ ਖਟਮਲ ਮਾਰਿਆ ਦੰਤ।
ਰਾਜਾ ਕੜਕ ਕਾ ਬੋਲਿਆ, “ਭਾਲ਼ੋ ਜੌਣਸਾ ਜੰਤ?”
ਖਟਮਲ ਖਾਟ ਕੀ ਬਿਲ਼ਲ ਮਾ ਲੁਕ ਗਿਆ ਪੱਤੇ ਤੋੜ।
ਜੂੰ ਕੁੜਤੇ ਕੀ ਸੀਊਣ ਮਾ ਚਿਪਲੀ ਦਿਖੀ ਘਰੋੜ।
ਇੱਕ ਨੌਕਰ ਨੇ ਫਕੜਕਾ ਲਈ ਨਖੂਨ ਪਾ ਰੱਖ।
ਦੂਜੇ ਹੱਥ ਕੇ ਗੂੰਠੇ ਗੈਲ ਦੇਈ ਮਾਰ ਪਟੱਕ।
ਜਕੀਨ ਕਰਿਆ ਅਣਜਾਣ ਪਾ ਲੇਗਿਆ ਜੂੰ ਕੀ ਜਾਨ।
ਸਮਝ ਸੋਚ ਕਾ ਬੱਚਿਓ! ਘਰ ਰੱਖੋ ਮਹਿਮਾਨ।

ਏਕ ਬਾਰ ਕੀ ਬਾਤ ਹੈ - 24