ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਟਟੀਹਰੀ ਨੇ ਤੋ ਟੈਮ ਗੈਲ ਆਂਡੇ ਦੇ ਦੀਏ।
ਜਬਾਰਭਾਟੇ ਕੇ ਬੀ ਇਬ ਦਿਨ ਆ ਲੀਏ।
ਸਮੁੰਦਰ ਕੀ ਛੱਲ ਕੋਹਰਾਮ ਮਚਾ ਗਈ।
ਆਂਡੇ ਕਿਆ ਤੇ ਹਾਥੀ ਸਰੀਖੇ ਬੀ ਮਿਟਾ ਗਈ।
ਆਏ ਦੋਮੇ ਰਾਤ ਨੂੰ ਤੋ ਮਦਾਨ ਰੜਾ ਤਾ।
ਸੁਨਾਮੀ ਕੇ ਅੱਗਾ ਕੁਸ਼ ਬੀ ਨਾ ਅੜਿਆ ਤਾ।
ਰੋਂਦੀ ਬੀ ਟਟੀਹਰੀ ਕਰੇ ਊਂਚੀ ਛੋਰ ਜੀ
ਬੈਰੀ ਨੂੰ ਜਾਣੋ ਨਾ ਕਦੀ ਕਮਜੋਰ ਜੀ।
ਅੱਛੀ ਬਾਤ ਮੰਨੀ ਨਾ ਕੋਈ ਪਰਬਾਹ ਹੈ।
ਜੋ ਨਾ ਮੰਨਾ ਉਸਕਾ ਤੋ ਅੰਤ ਬੁਰਾ ਹੈ।
ਨਰ ਕਹਾ ਬਦਲਾ ਮੈਂ ਲੇ ਕਾ ਰਹੂੰਗਾ।
ਮੈਂ ਚੁੰਚ ਗੈਲ ਸਾਗਰ ਸੁਖਾ ਕਾ ਰਹੂੰਗਾ।
ਮਾਦਾ ਕਹੇ ‘ਪਤੀ ਜੀ! ਕਿਉਂ ਹੋਏ ਬਾਂਵਰੇ।
ਅਕਲ ਅਰ ਸਾਥ ਗੈਲ ਬਾਤ ਸ੍ਹਾਮ ਰੇ।
ਨਰ ਨੇ ਪੰਖੇਰੂ ਸਬ ਕੱਠੇ ਕਰ ਕਾ।
ਕਹਿਆ ਅਪਮਾਨ ਹੈ ਜੋਹ ਪੰਖੀ ਜਾਤ ਕਾ।
ਕੱਠੇ ਹੋ ਕਾ ਗਏ ਸਾਰੇ ਗੈੜਫੰਘ ਪਾ।
ਪੰਖੀਆ ਕੇ ਰਾਜਾ ਬਾਤ ਪਹੁੰਚੀ ਜੰਗ ਪਾ।
ਗੈੜਫੰਘ ਕਹਾ ਬਿਸ਼ਨੂੰ ਠੋਰ ਲਾਂ।
ਕਰੇ ਜੋ ਸਬਾਰੀ ਮੇਰੀ ਬਾਤ ਤੋਰ ਲਾਂ।
ਬਿਸ਼ਨੂੰ ਨੂੰ ਸੁਣਕਾ ਤੱਰਾਰਾ ਆ ਗਿਆ।
ਚੜਾ ਕਾ ਬਾਣ ਅਗਨੀ ਔਹ ਬਾਤ ਪਾ ਗਿਆ।
ਕਹੇ “ਔਹ ਸਮੁੰਦਰ! ਤੌਹ ਹਠ ਛੋੜ ਦੇ।
ਚੰਗੀ ਚਾਹਮੇ ਟਟੀਹਰੀ ਕੇ ਆਂਡੇ ਮੋੜ ਦੇ।
ਮੋੜ ਦਏ ਆਂਡੇ ਕਹੇ ਜਾਮਾ ਸੁੱਕਦਾ।
ਹਿੰਮਤ ਕੇ ਅੱੱਗਾ ਹੈ ਪਹਾੜ ਝੁਕਦਾ।

ਏਕ ਬਾਰ ਕੀ ਬਾਤ ਹੈ - 28