ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/31

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਦੁਸ਼ਟ ਕਾ ਫੈਂਸਲਾ

ਏਕ ਬਾਰ ਏਕ ਪੇੜ ਕੀ ਖੱਡ ਮਾ,ਰਹੇ ਤੀ ਚਿੜੀਆ ਰਾਣੀ।
ਨਾ ਕਿਸੀ ਕਾ ਬੁਰਾ ਸੋਚਦੀ, ਥੀ ਔਹ ਬੜੀ ਸਿਆਣੀ।
ਬੜੀ ਬਾਰ ਓਹਨੇ ਆਂਡੇ ਦੀਏ ਕੱਢ ਕਾ ਬੱਚੇ ਉੜਾਏ।
ਕਈ ਪੀੜ੍ਹੀਆਂ ਕਾਬਜ ਉਨਕੀ, ਛੋੜ ਕਿਤੀ ਨਾ ਜਾਏ।
ਕਿਸੇ ਕਾਰਨੇ ਕਈਂ ਮਹੀਨੇ ਖੱਡ ਤਿੱਕਰ ਨਾ ਆਈ।
ਜਦ ਆਈ ਤੋ ਉਸ ਮਾ ਥੀ ਖਰਗੋਸ਼ ਨੂੰ ਸੋਇਆ ਪਾਈ।
ਕਹਾ ਉਨ੍ਹੇ ਖਰਗੋਸ਼ ਭਾਈ ਤੌਹ ਘਰ ਮੇਰਾ ਕਰ ਖਾਲੀ।
ਖਰਗੋਸ਼ ਨੇ ਕਹਿਆ ਕਿੱਥਾ ਤੇ ਤੌਂਹ ਆਈ ਏ ਘਰ ਆਲ਼ੀ।
ਜੋ ਜੌਂਣਸੇ ਰਹਾ ਜੀ ਘਰ ਮਾ ਹੱਕ ਉਸੀ ਕਾ ਹੋਆ।
ਦੂਸਰਾ ਹੱਕ ਜਤਾ ਨੀ ਸਗਦਾ ਚਾਹੋ ਪਿੱਟਾ ਰੋਆ।
ਚਿੜੀ ਕਹਾ ਮੈਂ ਕਿਸੀ ਪਾ ਤੇ ਜੋਹ ਇਨਸਾਪ ਕਰਬਾਮਾ।
ਖਰਗੋਸ਼ ਕਹੇ ਮੈਂ ਤਿਰਤੇ ਕਾਹਲ਼ਾ ਗੈਲ ਤੇਰੇ ਮੈਂ ਜਾਅਮਾ।

ਏਕ ਬਾਰ ਕੀ ਬਾਤ ਹੈ - 29