ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/38

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਧਰਮ ਦੁਹਾਈਆਂ ਦੇ ਰਹਿਆ ਮੇਰੀ ਨਾ ਇਹ ਕਾਰ।
ਬਾਤ ਬਿਗੜਦੀ ਪ੍ਹੌਂਚਗੀ ਰਾਜੇ ਕੇ ਦਰਬਾਰ।
ਰਾਜੇ ਕਹਿਆ ਥਮ ਕਿਉਂ ਰਹਿਓਂ ਗੁੱਛਮ-ਗੁੱਛ।
ਚੱਲੋ ਜਾ ਕਾ ਪੇੜ ਤੇ ਲਈਏ ਸਬ ਕੁਸ਼ ਪੁੱਛ।
ਪਿਉ ਪਾਪ ਕਾ ਬੜ ਗਿਆ ਉਸ ਪੇਡੇ ਕੀ ਖੋੜ੍ਹ।
ਪੁੱਛਿਆ ਜਦ ਔਹ ਬੋਲਿਆ, ਧਰਮ ਹੀ ਪੱਕਾ ਚੋਰ।
ਰਾਜੇ ਦੇਖ ਕਾ ਪੇੜ ਨੂੰ ਦਈ ਅੱਗ ਲਗਬਾ।
ਬਾਪ ਪਾਪ ਕਾ ਨਿਕਲਿਆ ਅਧ-ਝੁਲਸਿਆ ਕੁਰਲਾ।
ਦੋਸਤੋ! ਲੁਕਿਆ ਪਾਪ ਨੀ ਹੋਇਆ ਪੜਦਾ ਫਾਸ।
ਪਾਪ ਨੇ ਪਿਉ ਪੁੱਤ ਕਾ ਕਰ ਦਿਆ ਸੱਤਿਆ ਨਾਸ।

ਏਕ ਬਾਰ ਕੀ ਬਾਤ ਹੈ - 36