ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/39

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਬੁਗਲਾ ਅਰ ਨਿਓਲ਼ਾ

ਕੇਰਾਂ ਬਰੌਂਟੇ ਪੇੜ ਕਾ ਕਾਸੀਓ ਤਾ ਖਿਲਿਆਰ।
ਉਪਰ ਉਸਕੇ ਰਹੇਂ ਤੇ ਬੁਗਲੇ ਕਈਂ ਹਜਾਰ।
ਜੜ ਮਾ ਉਸਕੇ ਰਹੇ ਤਾ ਸਿਆਹ ਕਾਲਾ ਇੱਕ ਨਾਗ।
ਆਂਡੇ ਬੱਚੇ ਉਨਾਂ ਕੇ ਖਾਹੇ ਤਾ ਬੇ-ਭਾਗ।
ਇੱਕ ਦਿਨ ਦੁੱਖ ਕਾ ਪੱਟਿਆ ਬੁਗਲਾ ਰਹਿਆ ਤਾ ਰੋ।
ਕੇਕੜੇ ਆਣ ਕਾ ਪੁੱਛਿਆ, ਤੈਨੂੰ ਗਿਆ ਕੇ ਹੋ?
ਬੁਗਲੇ ਦੁੱਖ ਕਰੇਲਿਆ ਲੇ ਕਾ ਲੰਮੀ ਸਾਸ।
ਕਿੱਤਰਾਂ ਬਚੀਏ ਦੁਸ਼ਟ ਤੇ ਜੁਗਤ ਬਤਾ ਤੇਰੇ ਪਾਸ।
ਕੇਕੜੇ ਸੋਚਿਆ ਜੋਹ ਮਾਰੀ ਕੌਮ ਕਾ ਹੈ ਦੁਸ਼ਮਨ।
ਖੋਮ ਨਾਸ਼ ਹੋਏ ਏਸਕਾ ਕਹੇ ਬਾਤ ਇੱਕ ਸੁਨ।
ਨਿਓਲ਼ ਕੀ ਖੱਡ ਤੇ ਲੇ ਕਾ ਜਿੱਥਾ ਸੱਪ ਕੀ ਖੱਡ।
ਟੁਕੜੇ ਮਾਸ ਕੇ ਗੇਰਦੇ ਮੱਛਲੀਆਂ ਅਰ ਛੱਡ।
ਨਿਓਲ਼ ਖੱਡ ਤੇ ਲਿੱਕੜ ਕਾ ਜਾਊ ਸੱਪ ਕੇ ਪਾਸ।
ਇੱਤਰਾਂ ਤੇਰੇ ਬੈਰੀ ਕਾ ਕਰਦੂਗਾ ਬੀਅ ਨਾਸ।
ਬੁਗਲੇ ਉਮੀਓ ਕਰ ਦਿਆ ਔਹੇ ਬਾਤ ਗਈ ਬਣ।
ਨਿਓਲ਼ ਨੇ ਆ ਕਾ ਸੱਪ ਕਾ ਤੋੜ ਗਮਾਇਆ ਫਣ।

ਏਕ ਬਾਰ ਕੀ ਬਾਤ ਹੈ - 37