ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤਾੜੀ ਬੱਜਗੀ ਬੁਗਲਿਆਂ ਊਂਚੀ ਮਚਾ ਦਿਆ ਛੋਰ।
ਬੁਗਲੇ ਲੁੱਡੀਆਂ ਪਾਮਦੇ ਕਰੀ ਨਿਓਲ਼ ਨੇ ਗੌਰ।
ਮਾਰ-ਮੂਰ ਕਾ ਸੱਪ ਨੂੰ ਹੋਇਆ ਤਾਹਾਂ ਨੂੰ ਜਾਣ।
ਬਾਹਲੇ ਲੰਮ ਚੜੌਅ ਕੇ ਫਿਰ ਗਿਆ ਡਾਹਣੋ-ਡਾਹਣ।
ਆਂਡੇ ਜਿਤਨੇ ਪੀ ਲੀਏ ਬੱਚੇ ਲੀਏ ਸਬ ਖਾ।
ਬੱਢ-ਬੱਢ ਕਾ ਬੁਗਲੇ ਦੀਏ ਕੂੰਦੜੇ ਲਾ।
ਕਿਸੇ ਕੀ ਲਾਈ ਅੱਗ ਕਾ ਆਪਣੇ ਘਰ ਬੀ ਸੇਕ।
ਬਿਧ ਮਾਤਾ ਸਬ ਲਿਖੇ ਨਾ ਅਪਣੇ ਹੱਥ ਬੀ ਲੇਖ।

ਏਕ ਬਾਰ ਕੀ ਬਾਤ ਹੈ - 38