ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/45

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮਛੇਰਾ ਅਰ ਮੱਛੀ

ਇੱਕ ਮਛੇਰਾ ਨੈਹਰ ਮਾ ਬੈਠਿਆ ਗੇਰ ਕਾ ਜਾਲ।
ਦਿਨ ਲਖ ਗਿਆ ਓਸ ਕਾ ਮੱਛੀ ਫੰਸੀ ਨਾ ਡਾਲ।
ਟਿੱਕੀ ਛਿਪੀ ਤੇ ਜਾਲ ਮਾ ਮੱਛੀ ਛੋਟੀ ਸੀ ਏਕ।
ਫੰਸੀ ਹੋਈ ਥੀ ਤੜਪਰ੍ਹੀ ਖੁਸ਼ ਹੋ ਗਿਆ ਦੇਖ।
ਲੰਗੋਟੀ ਜਾਂਦੇ ਚੋਰ ਕੀ ਫੰਸੀ ਤੋ ਕਰੋ ਸ਼ੁਕਰ।
ਤੜਕਾ ਦੇਖੀ ਜਾਹਾਗੀ ਅੱਜ ਕਾ ਤੋ ਜਾਊ ਸਰ।
ਮੱਛੀ ਬੋਝੇ ਮਾ ਰੱਖ ਕਾ ਲੀਆ ਜਾਲ ਲਬ੍ਹੇਟ।
ਮੱਛੀ ਕਹੇ ਦਇਆਮਾਨ ਓ! ਭਰੂ ਨਾ ਤੇਰਾ ਪੇਟ।
ਜੇ ਤੌਂਹ ਮੰਨੂੂੰ ਛੋੜਦੇ ਦੇਹਾਂ ਮੱਛ ਫਕੜਾਅ।
ਨਿੱਗਰ ਹੋਆਗਾ ਟਣਾਂ ਮਾ ਬੇਚ ਕਾ ਬੋਦ ਮਿਟਾ।
ਮਛੇਰਾ ਆ ਗਿਆ ਲੋਭ ਮਾ ਦਈ ਓਸ ਨੇ ਛੋੜ।
ਨਾ ਮੱਛੀ ਨਾ ਮੱਛ ਕੀ ਦਿਖੀ ਓਸ ਨੂੰ ਜੋੜ।
ਹੋਊ ਮਛੇਰੇ ਮਾਂਗਰਾਂ ਪਸਤਿਆਬੇ ਮਾ ਮਾ ਲੀਨ।
ਜੋ ਦੂਜਿਆਂ ਕੀ ਬਾਤ ਪਾ ਬੱਚਿਓ ਕਰੂ ਜਕੀਨ।

ਏਕ ਬਾਰ ਕੀ ਬਾਤ ਹੈ - 43