ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/48

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਰੱਬ ਅਰ ਗੱਡੀਮਾਨ

ਗੱਡੀਮਾਨ ਇੱਕ ਛੈਹਰ ਮਾ ਲੇ ਜਾਹੇ ਤਾ ਮਾਲ।
ਗੱਡੀ ਤੋਅ-ਤੋਅ ਭਰੀ ਬੀ ਬੜੀ ਥੀ ਮੱਠੀ ਚਾਲ।
ਤਾਜਾ ਤਾ ਮੀਂਹ ਪਿਆ ਬਿਆ ਰਾਹ ਮਾ ਤਾ ਚਿੱਕੜ।
ਗੱਡੀ ਪੋਲੇ ਥਾਓਂ ਮਾ ਗਈ ਜੀ ਉਸਕੀ ਗੜ।
ਮਨ ਦੁਖੀ ਹੋਇਆ ਓਸ ਕਾ ਗੱਡੀ ਪਈ ਨਾ ਰੇੜ੍ਹ।
ਮਾਰ-ਮਾਰ ਕਾ ਕਾਮੜੇ ਬਲਦਾਂ ਕੇ ਪਾਏ ਬੇੜ੍ਹ।
ਟਈ੍ਹਏ ਬਾਹਰ ਨਾ ਲਿੱਕੜੇ ਮੀਂਹ ਕਾ ਹੋ ਗਿਆ ਜੋਰ।
ਲੀਲੀ ਛਤਰੀ ਆਲਿਆ ਤੌਹੇ ਕਰ ਕੁਸ਼ ਗੌਰ।
ਕਹਿਆ ਕਿਸੀ ਰਾਹਗੀਰ ਨੇ ਤੌਹ ਬੀ ਲਾ ਕੁਸ਼ ਬਲ।
ਸਾਰੀ ਰੱਬ ਪਾ ਗੇਰਕਾ ਹੋਇਆ ਨਾ ਕੋਈ ਸਫਲ।
ਰਾਹਗੀਰ ਕੀ ਮੰਨ ਕਾ ਫੂੰਕੀ ਉਸਨੇ ਜਾਨ।
ਫੋਰਾ ਪਿਆ ਨਾ ਓਸਕਾ ਬਣ ਗਿਆ ਰੋੜ੍ਹ ਖਤਾਨ।
ਰੱਬ ਲਾਗੂ ਆ ਉਨ੍ਹਾਂ ਕਾ, ਜੋ ਲੇਹਾਂ ਹੱਥ ਹਿਲਾ।
ਆਪ ਮਰੇ ਬਿਨ ਸੁਰਗ ਨੂੰ ਕਦ ਸਕਿਆ ਕੋਈ ਜਾ।

ਏਕ ਬਾਰ ਕੀ ਬਾਤ ਹੈ - 46