ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਜਾ ਅਰ ਮੱਕੜੀ


ਸਕਾਟਲੈਂਡ ਕਾ ਰਾਜਾ ਤਾ ਰਾੱਬਰਟ ਬਰੂਸ ਤਾ ਨਾਮ।
ਪਰ ਉਸਕਾ ਤੋ ਦੇਸ ਤਾ ਅੰਗਰੇਜਾਂ ਕਾ ਗੁਲਾਮ।
ਆਪਣੇ ਸੈਨਕ ਲੇ ਕਾ ਲੜਿਆ ਦੁਸ਼ਮਣ ਗੈਲ।
ਬਹਾਦਰੀ ਕਾ ਨਾ ਅੰਤ ਤਾ ਫੇਰ ਬੀ ਹੋ ਗਿਆ ਫੈਲ਼੍ਹ।
ਕਈ ਹੱਲੇ ਉੱਪਰੋਥਲੀ ਕਰੇ ਓਸ ਨੇ ਫੇਰ।
ਹਰ ਬਾਰੀ ਹਰ ਜਾਹੇ ਤਾ ਆਪਣੇ ਦੇਸ਼ ਕਾ ਛੇਰ।
ਇੱਕ ਦਿਨ ਖੰਡਰ ਕਿਲੇ ਕੀ ਬੈਠਿਆ ਤਾ ਲੇ ਟੇਕ।
ਚਾਣਕ ਉਸਕੀ ਨਿਗਾ ਮਾ ਮੱਕੜੀ ਚੜ੍ਹਗੀ ਏਕ।
ਤੰਦ ਕੇ ਜਰੀਏ ਤਾਹਾਂ ਨੂੰ ਚੜ੍ਹਨੇ ਕੀ ਥੀ ਟੌਂਚ।
ਗਿਰ ਜਾਹੇ ਤੀ ਤਲਾ ਨੂੰ ਹੋਈ ਨਾ ਉਸ ਤੇ ਪੌਂਚ।
ਕਈ ਗੋਲਾ ਕੋਸ਼ਟ ਕਰੀ ਕਈਂਓ ਗੇਲ ਗਈ ਹਾਰ।
ਬਾਰ-ਬਾਰ ਕੇ ਚੜ੍ਹਨ ਤੇ ਜਾ ਉੱਤਰੀ ਔਹ ਪਾਰ।

ਏਕ ਬਾਰ ਕੀ ਬਾਤ ਹੈ - 47