ਸਮੱਗਰੀ 'ਤੇ ਜਾਓ

ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੋਭੀ ਮਿੱਤਰ


ਲਖੇ ਜਾਹੇਂ ਤੇ ਜੰਗਲ ਬਿੱਚਮਾ ਇੱਕਰਾਂ ਬਈ ਤਿੰਨ ਬੇਲੀ।
ਹੱਥ ਉਨ੍ਹਾਂ ਦੇ ਲਗੀ ਸਿਓਨੇ ਕੀਆਂ ਮੋਹਰਾਂ ਕੀ ਥੈਲੀ।
ਤਿੰਨਿਆਂ ਨੇ ਤਾਂ ਸੋਚਿਆ ਇਸਨੂੰ ਬੰਡੀਏ ਬਰੋ-ਬਰੋਬਰ।
ਭੁੱਖ ਲੱਗੀ ਬੀ ਰੋਟੀ ਲੈਣ ਨੂੰ ਭੇਜ ਦਿਆ ਇੱਕ ਚੋਬਰ।
ਰੋਟੀਆਂ ਆਲੇ ਛੋਕਰੇ ਸੋਚਿਆ ਥੈਲੀ ਪੂਰੀ ਹਥਿਆਮਾ।
ਦੋਮੇ ਖਾ ਕਾ ਮਰ ਜਾਹੇਂਗੇ ਬਿੱਚ ਮਾਂ ਜੈਹਰ ਮਿਲਿਆਮਾ।
ਥੈਲੀ ਆਲਿਆਂ ਸੋਚਿਆ ਥੈਲੀ ਕਰੂੰਗੇ ਅਧੋ-ਬਿੱਚੀ।
ਦੇਦਿਆਂ ਉਸਕੇ ਗਲ-ਗੂੰਠਾ ਰੋਟੀ ਲਿਆਣ ਕਾ ਦਿੱਤੀ।
ਦੋਮੇ ਰੋਟੀ ਖਾ ਕਾ ਮਰਗੇ ਥੈਲੀ ਹੰਸਾ ਬਚਾਰੀ।
ਦੇਖੋ ਬੱਚਿਓ! ਲਾਲਚ ਨੇ ਥੀ ਤਿੰਨਾਂ ਕੀ ਮੱਤ ਮਾਰੀ।

ਏਕ ਬਾਰ ਕੀ ਬਾਤ ਹੈ - 52