ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/56

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਹੇ, “ਓ ਭਾਬੀ ਤੇਰੀ ਅੱਜ ਮੈਂ ਦਿਲ ਬਾਂਦਰ ਕਾ ਖਾਮਾ।
ਬਾਂਦਰ ਕਹਿਆ, “ਜੋਹ ਕੇ ਬਾਤ ਆ? ਇਬੀਓ ਲੇ ਕਾ ਆਮਾ।
ਜਾਮਨੂੰ ਦੇ ਇੱਕ ਡਾਹਣ ਕੇ ਊਪਰ ਟੰਗਿਆ ਦਿਲ ਹੈ ਮੇਰਾ।
ਚੱਲ ਨਦੀ ਕੇ ਢਾਹੇ ਲਾ ਦੇ ਲਿਆਮਾ ਬੱਗਿਆ ਛੇਰਾ!
ਮਗਰਮੱਛ ਜਦ ਨਦੀ ਕੇ ਢਾਹੇ ਲੇ ਬਾਂਦਰ ਨੂੰ ਆਇਆ।
ਬੇਈਮਾਨ ਓਸ ਮਗਰਮੱਛ ਨੂੰ ਗੂੰਠਾ ਕੱਢ ਦਿਖਾਇਆ।

ਏਕ ਬਾਰ ਕੀ ਬਾਤ ਹੈ - 54