ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਨਾਲ ਅੰਤ ਨੁਕਸਾਨ ਉਠਾਉਣਾ ਪਵੇ ਅਤੇ ਜੀਵਨ ਮੁੱਲਾਂ ਤੇ ਪਹਿਰਾ ਦੇਣਾ ਚਾਹੀਦਾ ਹੈ ਤਾਂ ਜੋ ਸਮਾਜ ਦੀ ਬਿਹਤਰੀ ਵਿੱਚ ਹੋਰ ਉਸਾਰੂੂ ਹਿੱਸਾ ਪਾਇਆ ਜਾ ਸਕੇ ਅਤੇ ਚੰਗੇ ਨਾਗਰਿਕ ਬਣ ਕੇ ਨਾਮ ਕਮਾਇਆ ਜਾ ਸਕੇ।
ਚਰਨ ਇਕ ਸੁਚੇਤ ਬਾਲ ਸਾਹਿਤ ਲੇਖਕ ਹਨ। ਉਹ ਜਾਣਦਾ ਹੈ ਕਿ ਬੱਚਿਆਂ ਨੂੰ ਅੰਤ ਵਿੱਚ ਸਿੱਧੀ ਸਿੱਖਿਆ ਜਾਂ ਉਪਦੇਸ਼ ਦੇਣ ਦੀ ਥਾਂ ਲੁਕਵੇਂ ਢੰਗ ਨਾਲ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ ਅਰਥਾਤ ਉਹ ਸਮਾਜ ਵਿੱਚ ਪੱਸਰੀਆਂ ਸਮਾਜਿਕ ਬਿਮਾਰੀਆਂ ਨੂੰ ਦੂਰ ਕਰਨ ਲਈ ਸਿੱਧੀ ਸਿੱਖਿਆ ਨਹੀਂ ਥੋਪਦਾ ਸਗੋਂ ਕੁਨੀਨ ਉਪਰ ਖੰਡ ਦਾ ਲੇਪ ਚਾੜ੍ਹ ਕੇ ਇਸ ਢੰਗ ਨਾਲ ਪੇਸ਼ ਕਰਦਾ ਹੈ ਕਿ ਬੱਚਾ ਬੜੀ ਆਸਾਨੀ ਨਾਲ ਖੁਸ਼ ਹੋ ਕੇ ਗ੍ਰਹਿਣ ਕਰ ਲੈਂਦਾ ਹੈ।
ਕੁਝ ਕਾਵਿ ਕਹਾਣੀਆਂ ਵਿੱਚ ਸਿੱਖਿਆ ਦੇਣ ਦਾ ਅਮਲ ਇਸ ਤਰ੍ਹਾਂ ਨਿਭਾਇਆ ਗਿਆ ਹੈ:
ਨੇਕੀ ਅੱਗਾ ਆ ਗਈ, ਦਈ ਉਸ ਨੇ ਤਾਰ।
ਨੇਕੀ ਨੇਹ ਫਲ ਜਾਬੇ ਨਾ, ਕਰੋ ਬਚਿਓ ਉਪਕਾਰ।

(ਘੁੱਗੀ ਅਰ ਮੱਖੀ)

ਮੱਖੀ ਤੇ ਬੀਰੋ ਉੜ ਗਈ, ਰਾਜਾ ਕੀ ਗਈ ਜਾਨ।
ਮੂਰਖ ਮਿੱਤਰ ਤੇ ਭਲਾ, ਦੁਸ਼ਮਣ ਬੁੱਧੀਮਾਨ।

(ਰਾਜਾ ਅਰ ਬੰਦਰ)

ਗਿਰ ਗਿਰ ਸਿੱਖਾ ਚੱਲਣਾ, ਜਿਮੇਂ ਬੱਚਾ ਅਣਜਾਣ।
ਮੁੜ ਮੁੜ ਕੋਸ਼ਟ ਕਰੇਂ ਤੇ, ਹੋਮਾ ਫਤੇ ਮਦਾਨ।

(ਰਾਜਾ ਅਰ ਮੱਕੜੀ)

ਇਹ ਕਾਵਿ ਕਹਾਣੀਆਂ ਬੱਚਿਆਂ ਦੀ ਚਰਿੱਤਰ ਉਸਾਰੀ ਤੇ ਬਲ ਦਿੰਦੀਆਂ ਹਨ। ਪੁਆਧੀ ਭਾਸ਼ਾ ਬਾਰੇ ਗਿਆਨ ਵਿੱਚ ਵਾਧਾ ਕਰਦੀਆਂ ਹਨ ਅਤੇ ਬਾਲ ਸਾਹਿਤ ਪੜ੍ਹਨ ਪ੍ਰਤੀ ਖਿੱਚ ਪੈਦਾ ਕਰਦੀਆਂ ਹਨ। ਆਸ ਕਰਦਾ ਹਾਂ ਕਿ ਪੁਆਧੀ ਦਾ ਇਹ ਕਾਵਿ ਕਹਾਣੀ ਸੰਗ੍ਰਹਿ ਬੱਚਿਆਂ ਨੂੰ ਬਹੁਤ ਪਸੰਦ ਆਵੇਗਾ।


ਮਿਤੀ : 29.07.2018

ਦਰਸ਼ਨ ਸਿੰਘ 'ਆਸ਼ਟ' (ਡਾ.)
ਸਾਹਿਤ ਅਕਾਦਮੀ ਅਵਾਰਡੀ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੋ : 98144-23703
ਈਮੇਲ dsaasht@yahoo.co.in

ਏਕ ਬਾਰ ਕੀ ਬਾਤ ਹੈ - 6