ਪੰਨਾ:ਏਸ਼ੀਆ ਦਾ ਚਾਨਣ.pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਤਾਂ ਸ਼ਹਿਰ ਦੀ ਸ਼ਾਨ ਤੁਰ ਜਾਇਗੀ |' ਤਦ ਵੀ ਕੋਈ ਉਹਨੂੰ ਰੋਕ ਨਾ ਸਕਿਆ । ਮੈਂ ਉੱਚੀ ਚੁੰਨੀ, ਤੇ ਬਾਹਾਂਉਹਦੇ ਗਲ ਦਵਾਲੇ ਘੱਟ ਲਈਆਂ,ਪਰਉਹ ਬੈਲ-ਬਾਦਸ਼ਾਹ ਅੜਾਇਆ, ਤੇ ਹੌਲੀ ਦਿੱਤੀ ਛੱਡ ਕੇ ਸਿੰਝ ਛੁੜਾ ਲਏ, ਮੇਰੀ ਗਲਵੱਕੜੀ ਖੋਹਲ ਕੇ, ਰੁਕਾਵਟਾਂ ਟੱਪ ਕੇ ਰਾਖਿਆਂ ਨੂੰ ਭੋਏ ਸੁਟ ਕੇ ਉਹ ਲੰਘ ਗਿਆ | ਅਗਲਾ ਅਨੋਖਾ ਸੁਪਨਾ ਇਹ ਸੀ: ਚਾਰ ਹਸਤੀਆਂ ਅਦਭੁਤ, ਨੂਰਾਨੀ ਨੇਤਾਂ ਵਾਲੀਆਂ, ਸੁਹਣੀਆਂ; ਉਹ ਧਰਤੀ ਦੇ ਰਖਵਾਲੇ ਜਾਪਦੇ ਸਨ, ਜਿਹੜੇ ਮੇਰ ਪਰਬਤ ਉਤੇ ਵੱਸਦੇ ਹਨ; ਤੇ ਉਹ ਅਕਾਸ਼ੋਂ ਉਤਰੇ, ਨਾਲ ਉਨਾਂ ਦੇ ਅਨੇਕਾਂ ਦੇਵਤੇ ਸਨ, ਉਹ ਸਾਡੇ ਸ਼ਹਿਰ ਵਿਚੋਂ ਲੰਘੇ, ਜਿਥੇ ਮੈਂ ਵੇਖਿਆ ਫਾਟਕ ਉਤੇ ਇੰਦਰ ਦਾ ਝੰਡਾ ਫ਼ਰਫਰਾਇਆ ਤੇ ਡਿੱਗਾ ਤੇ ਉਹਦੀ ਥਾਂ ਉਠਿਆ ਇਕ ਅਲੌਕਿਕ ਨਿਸ਼ਾਨ, ਜਿਦਿਆਂ ਵੱਟਾਂ ਚੋਂ ਸੀਤੇ ਲਾਲ ਅੱਗ ਦੀਆਂ ਲਾਟਾਂ ਵਾਂਗ ਲਿਸ਼ਕੇ; ਉਹਦੇ ਉਤੇ ਨਵੇਂ ਸ਼ਬਦਾਂ ਵਿਚ ਅੰਕਤ ਸੀ । ਉਹ ਸੁਨੇਹਾ ਜਿਸ ਸਾਰੇ ਜੀਵਾਂ ਨੂੰ ਪ੍ਰਸੰਨ ਕੀਤਾ; ਤੇ ਪੂਰਬ ਵਲੋਂ ਚਦੇ ਸੂਰਜ ਦੀ ਪੌਣ ਵੱਗੀ । ਜਿਦੇ ਰੁਮਕਿਆਂ ਨੇ ਲਾਲਾਂ-ਜੜੀ ਲਿਖਤ ਨੂੰ ਝੋਲਾ ਦਿੱਤਾ ਤਾਂ ਕਿ ਸਾਰੀ ਲੁਕਾਈ ਪੜ ਲਵੇ; ਤੇ ਅਚੰਭਾ ਫੋਲ - ਕੀ ਜਾਣਾ ਕਿਹੜੀ ਦੁਨੀਆ ਦੇ, ਝਮ ਝਮ ਵਰਸੇ, ਰੰਗ ਉਹਨਾਂ ਦੇ ਐਸੇ ਜੈਸੇ ਸਾਡੇ ਬਾਗਾਂ ਵਿਚ ਕਦੇ ਨਹੀਂ ਦਿੱਸੇ । ਤਦ ਕੰਵਰ ਬੋਲਿਆ: “ਇਹ ਸਭ ਕੁਝ ਮੇਰੀ ਕੰਵਲਾ ! ੭੪ Digitized by Panjab Digital Library / www.panjabdigilib.org