ਪੰਨਾ:ਏਸ਼ੀਆ ਦਾ ਚਾਨਣ.pdf/102

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸਿਧਾਰਥ ਨੇ ਆਪਣੀ ਰੱਦੀ ਪਤਨੀ ਵਲ ਤੱਕਿਆ । ‘‘ਤਸੱਲੀ ਰਖੋ, ਪਿਯ ।` ਉਸ ਆਖਿਆ, “ਜੇ ਤਸੱਲੀ ਅਟੱਲ ਪ੍ਰੇਮ ਵਿਚ ਹੋਵੇ ! ਕਿਉਂਕਿ ਭਾਵੇਂ ਤੇਰੇ ਸੁਪਨੇ ਹੋਣੀ ਦੇ ਪਰਛਾਵੇਂ ਹੋਣ, ਤੇ ਭਾਵੇਂ ਦੇਵਤੇ ਸਿੰਘਾਸਨਾਂ ਉਤੇ ਕੰਬਦੇ ਹੋਣ, ਤੇ ਭਾਵੇਂ ਦੁਨੀਆ ਨੂੰ ਕੋਈ ਵੱਡੀ ਸਹਾਇਤਾ ਲੱਭਣ ਵਾਲੀ ਹੋਵੇ, ਤਾਂ ਵੀ ਜੋ ਕੁਝ ਮੇਰੇ ਤੇਰੇ ਨਾਲ ਵਾਪਰੇਗਾ ਇਹ ਭਰੋਸਾ ਰਖੀ ਕਿ ਮੈਂ ਯਸ਼ੋਧਰਾਂ ਨੂੰ ਪਿਆਰ ਕਰਦਾ ਸਾਂ, ਤੇ ਕਰਦਾ ਹਾਂ । ਤੂੰ ਜਾਣਦੀ ਏਂ ਕਿਵੇਂ ਪਿਛਲੇ ਮਹੀਨੀਂ ਮੈਂ ਸੋਚਦਾ ਰਿਹਾ ਹਾਂ, ਏਸ ਦੁਖੀ ਧਰਤੀ ਨੂੰ ਬਚਾਣ ਲਈ, ਜਿਹਨੂੰ ਮੈਂ ਵੇਖ ਚੁਕਾ ਹਾਂ, ਤੇ ਜਦੋਂ ਸਮਾ ਆਵੇਗਾ, ਜੋ ਹੋਣਾ ਹੈ ਸੋ ਹੋਵੇਗਾ । ਪਰ ਜੇ ਮੇਰੀ ਆਤਮਾ ਅਨ-ਪਛਾਣੀਆਂ ਆਤਮਾਂ ਲਈ ਤਾਂਘਦੀ ਹੈ, ਤੇ ਜੇ ਮੈਂ ਉਹਨਾਂ ਗਮਾਂ ਲਈ ਗਮਗੀਨ ਹਾਂ ਜੋ ਮੇਰੇ ਨਹੀਂ, ਸੋਚ, ਕੀਕਰ ਮੇਰੇ ਉੱਚੇ ਉਡਦੇ ਖ਼ਿਆਲ ਏਥੇ ਤੜਪਦੇ ਹੋਣਗੇ, ਇਨ੍ਹਾਂ ਸਾਰੀਆਂ ਜਿੰਦਾਂ ਲਈ ਜਿਹੜੀਆਂ ਮੇਰੀ ਨੂੰ ਮਿੱਠਾ ਕਰਦੀਆਂ | ਹਨਸੋ ਪਿਯ ! ਤੇਰੀ ਜਿੰਦ ਲਈ ਜਿਹੜੀ ਅਤਿ ਪਿਆਰੀ, ਅਤਿ ਕੋਮਲ, ਅਤਿ ਚੰਗ ਤੇ ਅਤਿ ਨੇੜੇ ਹੈ। ਆਹ, ਤੂੰ ਜੋ ਮੇਰੇ ਬੱਚੇ ਦੀ ਮਾਤਾ ਹੈ ! ਜਿਦਾ ਸਰੀਰ ਏਸ ਸੁੰਦਰ ਆਸ ਲਈ ਮੇਰੇ ਨਾਲ ਮਿਲਿਆ ਸੀ । ਜਦੋਂ ਮੇਰੀ ਆਤਮਾ ਬਹੁਤ ਭਟਕਦੀ ਹੈ, ਧਰਤ ਸਮੁੰਦਰਾਂ ਦਵਾਲੇ - ਮਨੁੱਖਾਂ ਲਈ ਇੰਝ ਰਸ ਨਾਲ ਭਰੀ ਜਿਵੇਂ ਦੂਰ ਉਡਦੀ ਘੁੱਗੀ ਆਪਣੇ ਆਲਣੇ ਵਿਚ ਬੈਠੇ ਜੋੜੇ ਲਈ ਹੁੰਦੀ ਹੈ - ਇਹ ਸਦਾ ਘਰ ਤੇਰੇ ਵਲ, ਪ੍ਰਸੰਨ ਤੇ ਪ੍ਰੇਮ-ਮਚਲੇ ਢੰਗਾਂ ਨਾਲ ਮੁੜਦੀ ਹੈ । Digitized by Panjab Digital Library / www.panjabdigilib.org