ਪੰਨਾ:ਏਸ਼ੀਆ ਦਾ ਚਾਨਣ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਤੂੰ ਮੇਰੀ ਜ਼ਾਤ ਦੀ ਸਭ ਤੋਂ ਮਿੱਠੀ,
ਸਭ ਤੋਂ ਕੋਮਲ ਤੇ ਸਭ ਤੋਂ ਚੰਗੀ;
ਸਭ ਤੋਂ ਸੁਹਿਰਦ ਤੇ ਸਭ ਤੋਂ ਬਹੁਤੀ ਮੇਰੀ!
ਏਸ ਲਈ, ਜੋ ਕੁਝ ਵੀ ਅੱਗੋਂ ਬੀਤੇ,
ਭਾਵੇਂ ਤੂੰ ਉਸ ਰਾਜਸੀ ਬੈਲ ਦਾ ਧਿਆਨ ਕਰੇ,
ਤੇ ਭਾਵੇਂ ਉਸ ਜਵਾਹਰਾਂ ਜੜੇ ਨਿਸ਼ਾਨ ਦਾ ਜਿਹੜਾ ਤੇਰੇ ਸੁਪਨੇ ਵਿਚ
ਫਰਕਿਆ,
ਪਰ ਏਸ ਗੱਲ ਦਾ ਭਰੋਸਾ ਰੱਖੀ,
ਮੈਂ ਸਦਾ ਤੈਨੂੰ ਪਿਆਰਿਆ, ਤੇ ਸਦਾ ਪਿਆਰਦਾ ਹਾਂ
ਤੇ ਜੋ ਮੈਂ ਸਭ ਲਈ ਮੰਗਿਆ;ਉਹ ਬਹੁਤਾ ਤੇਰੇ ਲਈ ਮਗਿਆ ਹੈ।
ਪਰ ਤੂੰ ਤਸੱਲੀ ਰੱਖ; ਤੇ ਜੇ ਗਮ ਸਾਡੇ ਹਿੱਸੇ ਆਏ,
ਇਹ ਸੋਚ ਕੇ ਤਸੱਲੀ ਕਰੀ, ਸ਼ੈਦ ਸਾਡੇ ਗਮਾਂ ਵਿਚੋਂ
ਦੁਨੀਆ ਦੇ ਅਮਨ ਲਈ ਕੋਈ ਰਾਹ ਲੱਭ ਸਕੇ;
ਤੇ ਏਸ ਗਲਵਕੜੀ ਵਿਚ ਮੈਂ ਸਭ ਕੁਝ ਦੇਦਾ ਹਾਂ
ਜੋ ਬਾਵਫ਼ਾ ਪ੍ਰੇਮ, ਸ਼ੁਕਰਾਨੇ ਵਿਚ ਦੇ ਸਕਦਾ ਹੈ -
ਮੇਰਾ ਮੂੰਹ ਚੰਮ, ਤੇ ਇਹਨਾਂ ਸ਼ਬਦਾਂ ਨੂੰ ਪੀ ਲੈ
ਦਿਲ ਨਾਲ ਦਿਲ ਜੋੜ ਕੇ, ਤਾਂ ਕਿ ਤੂੰ ਜਾਣ ਸਕੇ ਜੋ ਹੋਰ ਕੋਈ ਨਹੀਂ ਜਾਣ ਸਕਦਾ-ਕਿ ਮੈਂ ਤੈਨੂੰ ਅਤਿ ਪਿਆਰ
ਕਰਦਾ ਹਾਂ,
ਕਿਉਂਕਿ ਮੈਂ ਸਾਰੀਆਂ ਜਿਉਂਦੀਆਂ ਆਤਮਾ ਨੂੰ ਬੜਾ ਪਿਆਰ
ਕਰਦਾ ਹਾਂ।
ਤਦ ਉਹ ਰੱਦੀ ਸੌਂ ਗਈ, ਪਰ ਸੁਤੀ ਹਉਕੇ ਭਰਦੀ -
ਜੀਕਰ ਉਹੀ ਸੁਪਨੇ ਫੇਰ ਆਉਂਦੇ ਸਨ - "ਸਮਾ!
ਸਮਾਂ ਆ ਗਿਆ ਹੈ।" - ਸਿਧਾਰਥ ਚੌਕਿਆ,

55