ਇਹੜੀ ਧੂੜ ਨੂੰ ਆਪਣਾ ਬਿਸਤਰ, ਤੇ ਇਕੱਲਿਆਂ ਉਜਾੜਾਂ ਨੂੰ ਘਰ ਬਣਾਵਾਂਗਾ, ਤੇ ਇਹਦੇ ਹਕੀਰ ਅਪੁਛਿਆਂ ਨੂੰ ਆਪਣੇ ਸਾਥੀ; ਅਛੂਤਾਂ ਦੀ ਪੁਸ਼ਾਕ ਨਾਲੋਂ ਚੰਗੇਰੇ ਵਸਤਰ ਨਹੀਂ ਪਹਿਰਾਂਗਾ, ਛੁਟ ਰਜ਼ਾ ਨਾਲ ਦਿਤੀ ਭਿਖਿਆ ਦੇ ਕੋਈ ਪਕਵਾਨ ਨਹੀਂ ਖਾਵਾਂਗਾ, ਨਾ ਧੁੰਧਲੀ ਗੁਫ਼ਾ ਜਾਂ ਜੰਗਲੀ ਝਾੜੀ ਦੇ ਛੁਟ ਕਿਸੇ ਥਾਂ ਵਿਸਰਾਮ ਕਰਾਂਗਾ।
ਇਹ ਇਸ ਲਈ ਕਰਾਂਗਾ ਕਿ ਜ਼ਿੰਦਗੀ ਤੇ ਜੀਵਾਂ ਦੀ ਸੋਗ ਭਰੀ ਪੁਕਾਰ ਮੇਰੇ ਕੰਨਾਂ ਵਿਚ ਪੈ ਰਹੀ ਹੈ, ਤੇ ਆਤਮਾ ਮੇਰੀ ਦੁਨੀਆ ਦੇ ਰੋਗਾਂ ਲਈ ਤਰਸ ਨਾਲ ਭਰ ਰਹੀ ਹੈ, ਇਹ ਰੋਗ ਹਟਾਵਾਂਗਾ, ਜੇ ਕੋਈ ਦਾਰੂ ਮਿਲ ਸਕਦਾ ਹੈ ਪੂਰਨ ਤਿਆਗ ਨਾਲ ਜਾਂ ਮਹਾਂ ਕਸ਼ਟ ਸਹਾਰਿਆਂ। ਦੇਵਤਿਆਂ ਤੋਂ ਕਿਹੜਿਆਂ ਵਿਚ ਬਲ ਤੇ ਤਰਸ ਹੈ ਕਿਸ ਇਹਨਾਂ ਨੂੰ ਵੇਖਿਆ ਹੈ - ਕਿਸ ਨੇ? ਇਨ੍ਹਾਂ ਆਪਣੇ ਉਪਾਸ਼ਕਾਂ ਦੀ ਸਹਾਇਤਾ ਕੀਤੀ ਹੈ? ਮਨੁਖ ਨੂੰ ਕੀ ਲਾਭ ਹੋਇਆ ਹੈ, ਸਿਮਰਿਆਂ ਕਮਾਈ ਦਾ ਦਸਵੰਧ ਦਿਤਿਆਂ, ਮੰਤੁ ਪੜਿਆਂ, ਕੁਰਲਾਂਦੀ ਕੁਰਬਾਨੀ ਦਿਤਿਆਂ, ਜਾਂ ਉਸਾਰਦਿਆਂ ਵਡੇ ਮੰਦਰ, ਪੁਜਾਰੀਆਂ ਨੂੰ ਖੁਆਇਆਂ, ਮੰਤ੍ਰ ਪੜਿ੍ਆ! ਵਿਸ਼ਨੂੰ, ਸ਼ਿਵ, ਸੂਰਜ ਨੂੰ, ਜਿਨ੍ਹਾਂ ਬਚਾਇਆ ਕਿਸ ਨੂੰ? - ਨਾ ਅਤਿ ਚੰਗੀਆਂ ਨੂੰ - ਉਹਨਾਂ ਸੋਗਾਂ ਕੋਲੋਂ ਜਿਹੜੇ ਡਰ ਤੇ ਖੁਸ਼ਾਮਦ ਦੇ ਭਜਨ ਸਿਖਾਂਦੇ ਹਨ, ਤੇ ਉਹ ਦਿਨ ਪਰ ਦਿਨ ਧੁੰਏ ਵਾਂਗ ਅਕਾਰਥ ਉਠਦੇ ਹਨ | ਕੀ ਮੇਰੇ ਕਿਸੇ ਵੀਰ ਨੇ ਇਹਨਾਂ ਰਾਹੀਂ ਖਲਾਸੀ ਪਾਈ ਹੈ ਜ਼ਿੰਦਗੀ ਦੀਆਂ ਪੀੜਾਂ ਕੋਲੋਂ, ਪ੍ਰੇਮ ਤੇ ਹਾਨੀ ਦੇ ਡੰਗਾਂ ਕੋਲ, ਭਖ਼ਦੇ ਤਾਪਾਂ ਤੇ ਕਾਂਬੂ ਬੁਖ਼ਾਰ ਤੋਂ,
੭੯