ਪੰਨਾ:ਏਸ਼ੀਆ ਦਾ ਚਾਨਣ.pdf/106

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝੁਰੜੇ ਬੁਢਾਪੇ ਵਿਚ ਹੌਲੀ ਬੇ-ਸੁਆਦੇ ਡਿਗਣ ਤੋਂ, ਭੈੜੀ ਕਾਲੀ ਮੌਤ - ਤੇ ਜੋ ਅਗੇ ਉਡੀਕਦਾ ਹੈ - ਫੇਰ ਕਾਲ-ਚੱਕਰ ਘੇਰਦਾ ਹੈ ਤੇ ਨਵੇਂ ਜਨਮ ਨਵੀਆਂ ਜਲਨਾਂ ਉਪਜਾਂਦੇ ਹਨ, ਨਵੀਆਂ ਤ੍ਰਿਸ਼ਨਾਆਂ ਲਈ ਨਵੇਂ ਯੁਗ ਬਣਾਂਦੇ ਹਨ ਤੇ ਇਹ ਤ੍ਰਿਸ਼ਨਾਆਂ ਪੁਰਾਣੀ ਅਸਫਲਤਾ ਵਿਚ ਅੰਤ ਹੁੰਦੀਆਂ ਹਨ! ਕੀ ਮੇਰੀਆਂ ਨਾਜ਼ਕ ਭੈਣਾਂ ਚੋਂ ਕਿਸੇ ਨੇ ਵਰਤਾਂ ਦਾ ਫਲ ਜਾਂ ਭਜਨਾਂ ਦਾ ਲਾਭ ਲੱਭਾ ਹੈ, ਜਾਂ ਜੰਮਣ ਦੀਆਂ ਪੀੜਾਂ ਚੋਂ ਇਕ ਵੀ ਘਟੀ ਹੈ, ਚਿਟੇ ਦਹੀਂ ਦਿਤਿਆਂ, ਤੇ ਤੁਲਸੀ-ਪੱਤੇ ਭੇਟਿਆਂ? ਨਹੀਂ, ਸ਼ਾਇਦ ਕੁਝ ਦੇਵਤੇ ਚੰਗੇ ਹਨ, ਕੁਝ ਮਾੜੇ, ਪਰ ਅਮਲ ਵਿਚ ਸਾਰੇ ਨਿਰਬਲ ਹਨ: ਬੇ-ਤਰਸ ਵੀ ਤੇ ਤਰਸਾਂ ਵਾਲੇ ਵੀ, ਦੋਵੇਂ ਮਨੁੱਖਾਂ ਵਾਂਗ ਮਾਇਆ ਦੇ ਚੱਕਰ ਨਾਲ ਬਧੇ ਹੋਏ ਹਨ। ਸਾਡੇ ਵੇਦ ਸਾਨੂੰ ਇਹੀ ਸਿਖਾਂਦੇ ਹਨ, ਕਿ, ਇਕ ਵਾਰੀ ਕਿਸੇ ਥਾਉਂ, ਕਿਸੇ ਤਰਾਂ, ਜ਼ਿੰਦਗੀ ਦਾ ਚੱਕਰ ਤੁਰਦਾ ਹੈ; ਉਤਾਂਹ ਚਦਾ ਕਿਣਕਾ ਤੇ ਮੱਛੱਰ, ਕੜਾ ਤੇ ਮਕੌੜਾ ਤੇ ਮੱਛੀ ' ਪੰਛੀ, ਪਸ਼ੂ, ਮਾਨਸ, ਬੈਂਤ, ਦੇਵ, ਰੱਬ, ਤੇ ਮੁੜ ਮਿਟੀ ਤੇ ਕਿਣਕਾ; ਸੋ ਇਸ ਅਮੁਕ ਪੁਆੜੇ ਵਿਚ ਸਾਰੇ ਫਾਥੇ ਹਾਂ। ਤਾਂ ਜੇ ਕੋਈ ਮਨੁਖ ਨੂੰ ਏਸ ਫਾਹੀ ਤੋਂ ਛੁੜਾਵੇ, ਸਾਰੀ ਚੌੜੀ ਦੁਨੀਆਂ ਤੋਂ ਏਸ ਅਗਿਆਨਤਾ ਦਾ ਤਾਸ ਕੁਝ ਹਟਾਵੇ, ਜਿਦਾ ਭੈ ਡੂੰਘਾ ਪਰਛਾਵਾਂ; ਤੇ ਜ਼ੁਲਮ ਦਿਲ ਪਰਚਾਵਾ ਹੈ। to