ਪੰਨਾ:ਏਸ਼ੀਆ ਦਾ ਚਾਨਣ.pdf/109

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪਤਨੀ ! ਬੱਚਿਆ ! ਪਿਤਾ ! ਤੇ ਲੋਕੋ ! ਤੁਸੀ ਸ਼ਾਮਲ ਹੋਵੋ ਕੁਝ ਚਿਰ ਲਈ ਮੇਰੀ ਏਸ ਘੜੀ ਦੀ ਪੀੜਾ ਨਾਲ ਤਾਕਿ ਮੈਨੂੰ ਚਾਨਣਲੱਭੇ ਤੇਮਨੁੱਖ-ਜਾਤੀਨੂੰ ਨਿਯਮ (The Law) ਸਿਖਾ ਸਕਾਂ । ਹੁਣ ਮੈਂ ਦ੍ਰਿੜ੍ਹ ਹਾਂ, ਤੇ ਹੁਣ ਮੈਂ ਤੁਰ ਜਾਵਾਂਗਾ, ਕਦੇ ਨਹੀਂ ਮੁੜਾਂਗਾ, ਜਦ ਤਕ ਲੱਭਦਾ ਨਹੀਂ, ਜਿਸਨੂੰ ਮੈਂ ਢੂੰਡਦਾ ਹਾਂ - ਜੇ ਤਨ ਮਨ ਨਾਲ ਕੀਤੀ ਖੋਜ ਤੇ . ਸਭ ਸੰਕਟ ਸਹਾਰਨੇ ਕੁਝ ਦਰਸਾ ਸਕਦੇ ਹਨ ! ਤਦ ਕੰਵਰ ਨੇ ਸ਼ਹਿਜ਼ਾਦੀ ਦੇ ਪੈਰਾਂ ਨਾਲ ਮਸਤਕ ਛੁਹਿਆ; ਤੇ ਉਹਦੇ ਸੱਤੇ ਮੁੱਖ ਉਤੇ, ਜਿਹੜਾ ਹੰਝੂਆਂ ਨਾਲ ਭਿੱਜਾ ਸੀ, ਪੀੜ-ਭਰੀਆਂ ਅੱਖਾਂ ਨਾਲ ਅਕਹਿ ਵਿਦੈਗੀ ਦਾ ਸੁਨੇਹਾ ਦਿੱਤਾ; ਤੇ ਤਿੰਨ ਵਾਰੀ ਉਹਦੇ ਪਲੰਘ ਦੁਆਲੇ ਪ੍ਰਕਰਮਾ ਕੀਤੀ, ਧੜਕਦੇ ਦਿਲ ਉਤੇ ਹੱਥ ਧਰ ਕੇ, ਕੋਮਲ ਕਦਮਾਂ ਨਾਲ ਤੁਰ ਕੇ, ਮਾਨੋ ਉਹ ਉਸ ਦੇ ਇਸ਼ਟ ਦਾ ਸਿੰਘਾਸਨ ਸੀ, “ਮੁੜ ਕਦੇ ਉਸ ਆਖਿਆ, “ਮੈਂ ਇਸ ਪੁਰ ਸੌਣਾ ਨਹੀਂ ! ਤੇ ਤਿੰਨ ਵਾਰੀ ਉਸ ਪੈਰ ਪੱਟੇ, ਪਰ ਤਿੰਨੇ ਵਾਰੀ ਮੁੜ ਆਇਆ, ਸ਼ਹਿਜ਼ਾਦੀ ਦੇ ਜੋਬਨ ਵਿਚ ਐਡਾ ਜਾਦੂ ਸੀ, ਕੰਵਰ ਦੇ ਦਿਲ ਵਿਚ ਐਡਾ ਪਿਆਰ ਸੀ ਤਦ ਉਸ ਸਿਰ ਆਪਣੇ ਤੇ ਕਪੜਾ ਕੀਤਾ, ਤੇ ਮੂੰਹ ਮੋੜ ਕੇ ਪਰਦੇ ਦਾ ਕਪੜਾ ਚੁੱਕਿਆ: ਉਥੇ ਚੁਪ ਅਡੋਲ, ਸ਼ਾਂਤ ਨਿੰਦਰਾ ਵਿਚ, ਜਿਵੇਂ ਕਮੀਆਂ ਦੇ ਫੁੱਲ ਸੌਂਦੇ ਹਨ, ੮੩ Digitized by Panjab Digital Library / www.panjabdigilib.org