ਪੰਨਾ:ਏਸ਼ੀਆ ਦਾ ਚਾਨਣ.pdf/112

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


"ਚੰਨਾ, ਜਾਗੋ! ਤੇ ਕੰਤਕ ਨੂੰ ਬਾਹਰ ਲਿਆਓ!"
"ਕੀ ਕਰਨਗੇ, ਭਗਵਾਨ?" ਰਥਵਾਨ ਨੇ ਪੁਛਿਆ –
ਡਿਓਢੀ ਦੇ ਨਾਲੋਂ ਸਤਾ ਜਾਗ ਕੇ –
"ਰਾਤੀਂ ਸਵਾਰੀ ਕਰੋਗੇ, ਜਦੋਂ ਸਭ ਰਸਤੇ ਹਨੇਰੇ ਹਨ?"

"ਹੌਲੀ ਬੋਲ," ਸਿਧਾਰਥ ਆਖਿਆ: "ਤੇ ਮੇਰਾ ਘੋੜਾ ਲਿਆ,
ਕਿਉਂਕਿ ਹੁਣ ਉਹ ਘੜੀ ਆ ਗਈ ਹੈ ਜਦੋਂ ਇਹ ਸ੍ਵਰਨ-ਪਿੰਜਰਾ
ਛਡਣਾ ਲੋੜੀਦਾ ਹੈ, ਜਿਥੇ ਮੇਰਾ ਦਿਲ ਕੈਦ ਕੀਤਾ ਹੈ,
ਤਾਕਿ ਸਤਿਨੂੰ ਢੂੰਡਾਂ;ਸਾਰੀ ਦੁਨੀਆ ਦੀ ਖ਼ਾਤਰ ਮੈਂ ਢੂੰਡਦਾ ਰਹਾਂਗਾ–
ਜਦ ਤਕ ਸਤਿ ਮੈਨੂੰ ਲੱਭ ਨਹੀਂ ਪੈਂਦਾ"

"ਸ਼ੋਕ! ਪਿਆਰੇ ਕੰਵਰ," ਰਥਵਾਨ ਨੇ ਉੱਤਰ ਦਿੱਤਾ,
ਤਾਂ ਉਹਨਾਂ ਸਿਆਣਿਆਂ ਪੂਜਾਂ ਨੇ ਬਿਰਥਾ ਹੀ ਆਖਿਆ ਸੀ,
ਜਿਨਾਂ ਨਜ਼ਮ ਲਾ ਕੇ ਸਾਨੂੰ ਉਸ ਸਮੇਂ ਦੀ ਆਸ ਦਿੱਤੀ ਸੀ,
ਜਦੋਂ ਸੁਧੋਧਨ ਰਾਜੇ ਦਾ ਬਲੀ ਪੁੱਤਰ ਅਨੇਕਾਂ ਸਲਤਨਤਾਂ
ਉੱਤੇ ਰਾਜ ਕਰੇਗਾ, ਤੇ ਰਾਜਿਆਂ ਦਾ ਅਧਿਰਾਜ ਬਣੇਗਾ?
ਕੀ ਤੁਸੀ ਤੁਰ ਜਾਓਗੇ, ਤੇ ਇਹ ਅਮੀਰ ਦੁਨੀਆ
ਹੱਥਾਂ ਚੋਂ ਸੁੱਟ ਵਗ੍ਹਾਉਗੇ, ਤੇ ਕਾਸਾ ਫ਼ਕੀਰੀ ਫੜੋਗੇ?
ਕੀ ਤੁਸੀ ਬੇ-ਮਿਤ੍ਰ ਉਜਾੜ ਵਿਚ ਜਾਣਾ ਚਾਹੋਗੇ,
ਤੁਸੀ ਜਿਹੜੇ ਏਥੇ ਸ੍ਵਰਗੀ ਖੁਸ਼ੀਆਂ ਦੇ ਸ੍ਵਾਮੀ ਹੋ?"

ਕੰਵਰ ਨੇ ਉੱਤਰ ਦਿੱਤਾ: "ਮੈਂ ਏਸੇ ਲਈ ਆਇਆ ਸਾਂ,
ਤਖ਼ਤਾਂ ਲਈ ਨਹੀਂ, ਜਿਹੜੀ ਬਾਦਸ਼ਾਹਤ, ਮੈਂ ਤਾਂਘਦਾ ਹਾਂ
ਉਹ ਅਨੇਕਾਂ ਸਲਤਨਤਾਂ ਨਾਲੋਂ ਵੱਡੀ ਹੈ – ਸਭ ਵਸਤਾਂ
ਵਟਦੀਆਂ ਤੇ ਅੰਤ ਹੋ ਜਾਂਦੀਆਂ ਹਨ। ਲਿਆ, ਮੇਰਾ ਕੰਤਕ!"

੮੬