ਪੰਨਾ:ਏਸ਼ੀਆ ਦਾ ਚਾਨਣ.pdf/113

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

| 'ਓ ਅਤਿ ਪੂਜਨੀਅ," ਰਥਵਾਨ ਫੇਰ ਬੋਲਿਆ, "ਤੁਸੀ ਮੇਰੇ ਰਾਜਨ ਆਪਣੇ ਪਿਤਾ ਦੇ ਰੰਜ ਦਾ ਖ਼ਿਆਲ ਕਰੋ! ਉਹਨਾਂ ਦੇ ਸ਼ੋਕ ਦਾ ਖ਼ਿਆਲ ਕਰੋ ਜਿਨ੍ਹਾਂ ਦਾ ਹਰਖ: ਤੁਸੀ ਹੀ ਹੋ - ਤੁਸੀ ਉਹਨਾਂ ਦੀ ਕੀ ਸਹਾਇਤਾ ਕਰੋਗੇ, ਜਿਨ੍ਹਾਂ ਨੂੰ ਬਰਬਾਦ ਕਰਕੇ ਜਾਂਦੇ ਹੋ?"

   ਸਿਧਾਰਥ ਨੇ ਉੱਤਰ ਦਿੱਤਾ, "ਮਿਤ੍ਰ, ਉਹ ਪ੍ਰੀਤ ਕੂੜੀ ਹੈ ਜਿਹੜੀ ਪ੍ਰੀਤ ਦੇ ਸੁਆਰਥੀ ਰਸਾਂ ਲਈ ਪ੍ਰਿਯ ਨੂੰ ਚੰਬੜਦੀ ਹੈ; - ਪਰ ਮੈਂ, ਜਿਹੜਾ ਇਹਨਾਂ ਸਾਰਿਆਂ ਨੂੰ ਆਪਣੇ ਹਰਖ ਨਾਲੋਂ ਵੀ | ਵਧੇਰੇ ਪਿਆਰਦਾ ਹਾਂ, ਜਾਂਦਾ ਹਾਂ ਕਿ ਇਹਨਾਂ ਨੂੰ ਬਚਾ ਸਕਾਂ, ਹਰ ਪ੍ਰਾਣੀ ਨੂੰ ਬਚਾ ਸਕਾਂ,

ਜੇ ਅਤਿ ਪ੍ਰੇਮ ਇਹ ਕਰ ਸਕਦਾ ਹੈ: ਜਾ, ਮੇਰਾ ਕੰਤਕ ਲਿਆ!" ਤਦ ਚੰਨੇ ਆਖਿਆ, "ਸ਼ਾਮੀ, ਮੈਂ ਜਾਂਦਾ ਹਾਂ!" ਤੇ ਓਸੇ ਵੇਲੇ ਦੁਖੀ ਦਿਲ, ਤਵੇਲੇ ਵਿਚ ਗਿਆ, ਤੇ ਕਿੱਲੀ ਨਾਲੋਂ ਚਾਂਦੀ ਦੀ ਲਗਾਮ ਤੇ ਜ਼ੰਜੀਰਾਂ ਲਾਹੀਆਂ, ਤਸਮੇ ਜੋੜ ਕੇ, ਹੁੱਕਾਂ ਮੇਲ ਕੇ, ਕੰਤਕ ਨੂੰ ਬਾਹਰ ਆਂਦਾ: ਤੇ ਕਿੱਲੇ ਨਾਲ ਬੰਨ ਕੇ ਉਹਨੂੰ ਕੰਘਾ ਕੀਤਾ, ਸਵਾਰਿਆ:ਤੇ ਚਿੱਟੇ ਪਿੰਡੇ ਨੂੰ ਹੱਥ ਫੇਰ ਕੇ ਰੇਸ਼ਮ ਵਾਂਗ ਚਮਕਾਇਆ; ਫੇਰ ਕੰਡ ਉਤੇ ਨਮਦੇ ਦਾ ਤਾਹਰੂ ਰੱਖਿਆ, ਉਤੇ ਜ਼ੀਨ-ਕੱਪੜਾ ਲਮਕਾਇਆ, ਤੇ ਜ਼ੀਨ ਰੱਖ ਕੇ ਜੜਾਊ ਤੰਗ ਕੱਸ ਦਿੱਤੇ, ਤੇ ਸੋਨੇ ਦੀਆਂ ਰਕਾਬਾਂ ਹੇਠਾਂ ਸੁੱਟੀਆਂ। ੮੭

|

੮੭