ਪੰਨਾ:ਏਸ਼ੀਆ ਦਾ ਚਾਨਣ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨੀ ਹੈ
ਮੈਂ ਸਿਰਫ਼ ਮਨੁੱਖਾਂ ਲਈ ਨਹੀਂ ਜਾ ਰਿਹਾ,
ਸਗੋਂ ਸਾਰੀਆਂ ਵਸਤਾਂ ਲਈ, ਜਿਹੜੀਆਂ ਅਵਾਕ (Speechless)
ਤੇ ਬਿਨਾਂ ਆਸੋਂ ਦੁੱਖਾਂ ਦੀਆਂ ਸਾਂਝੀਵਾਲ ਹਨ।
ਹੁਣ; ਆਪਣੇ ਸਾਮੀ ਨੂੰ ਬਹਾਦਰ ਬਣ ਕੇ ਲੈ ਚਲ’

ਤਦ ਕਾਠੀ ਉਤੇ ਪਲਾਕੀ ਮਾਰ ਕੇ, ਉਸ ਨੇ
ਧੌਣ ਉਤੇ ਹਥ ਮਰਿਆ, ਤੇ ਕੰਤਕ ਨੇ ਚੁੰਗੀ ਭਰੀ
ਪੈਰਾਂ ਦੀਆਂ ਨਾਲਾਂ ਪੱਥਰਾਂ ਉਤੇ ਚਿੰਗਾੜੇ ਕਢਦੀਆਂ
ਤੇ ਮੂੰਹ ਵਿਚ ਲਗਾਮ ਚਪ ਚਪ ਕਰਦੀ
ਪਰ ਕਿਸੇ ਨੇ ਕੁਝ ਨਾ ਸੁਣਿਆ, ਕਿਉਂਕਿ,
ਕਹਿੰਦੇ ਨੇ, ਸੁਧ ਦੇਵਾਂ ਨੇ ਲਾਲ ਮੋਹਰੇ ਫੁਲ ਤੋੜ ਕੇ
ਕੰਤਕ ਦੇ ਪੈਰਾਂ ਹੇਠ ਡੂੰਘੇ ਵਿਛਾ ਦਿਤੇ ਸਨ
ਤੇ ਅਦਿਖ ਹਥਾਂ ਨੇ ਵਜਦੀ ਲਗਾਮ ਤੇ ਜ਼ੰਜ਼ੀਰਾਂ ਨੂੰ ਬੰਮਿਆ
ਹੋਇਆ ਸੀ
ਹੋਰ ਇਹ ਵੀ ਲਿਖਿਆ ਹੈ, ਕਿ ਜਦੋਂ ਉਹ
ਅੰਦਰਲੇ ਫਾਟਕ ਦੇ ਕੋਲ ਪਹੁੰਚੇ,
ਪੌਣ ਦੇ ਯਕਸ਼ਾਂ ਨੇ ਘੋੜੇ ਦੇ ਪੈਰਾਂ ਹੇਠਾਂ
ਜਾਦੂ-ਦਰੀਆਂ ਵਿਛਾਈਆਂ ਕਿ
ਉਹਦੇ ਪੈਰਾਂ ਦੀ ਆਹਟ ਨਾ ਆਵੇ।

ਪਰ ਜਦੋਂ ਉਹ ਪਿਤਲ ਦੇ ਫਾਟਕ ਉਤੇ ਪਹੁੰਚੇ-
ਜਿਸਨੂੰ ਸੌ ਆਦਮੀ ਮਸਾਂ ਖੋਹਲਦੇ ਸਨ - ਭਿੱਤ
ਚੁਪ ਕੀਤੇ ਹੀ ਖੁਲ ਗਏ, ਭਾਵੇਂ ਦਿਨ ਦੇ ਵੇਲੇ
ਦੋਹਾਂ ਕੋਹਾਂ ਤਕ ਉਹਨਾਂ ਦੇ ਮਹਾਨ ਕਬਜ਼ੇ ਪਲੇਟਾਂ,

੮੯