ਪੰਨਾ:ਏਸ਼ੀਆ ਦਾ ਚਾਨਣ.pdf/116

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਖੜਾਕ ਜਾਂਦਾ ਸੀ:

ਤੇ ਮੱਝਲੇ ਤੇ ਬਾਹਰਲੇ ਫਾਟਕਾਂ
ਦੇ ਦੇਓ ਦਾਨੂੰ ਬੂਹੇ ਵੀ ਇੰਞੇ ਚੁਪ ਚੁਪਾਤ ਹੋ ਗਏ,
ਜਦੋਂ ਸਿਧਾਰਥ ਤੇ ਉਹਦਾ ਘੋੜਾ ਨੇੜੇ ਆਏ,
ਉਹਨਾਂ ਦੇ ਪ੍ਰਛਾਵਿਆਂ ਹੇਠਾਂ ਚੋਣਵੇਂ ਪਹਿਰੇਦਾਰ
ਖ਼ਾਮੋਸ਼ ਜਿਉਂ ਮੋਏ ਪਏ ਸਨ,
ਤਲਵਾਰ ਤੇ ਬਰਛੀ ਭੋਏਂ ਢੱਠੀ, ਢਾਲਾਂ ਢਿਲੀਆਂ,
ਕੀ ਕਪਤਾਨ ਤੇ ਕੀ ਸਿਪਾਹੀ — ਕਿਉਂਕਿ ਕੋਈ ਨਸ਼ੀਲੀ ਪੌਣ
ਸ਼ਹਿਜ਼ਾਦੇ ਦੇ ਰਾਹਅਗੇ ਵਗਦੀ ਜਾਂਦੀ ਸੀ, ਜਿਸਦੇ ਵਿਚ ਸਾਹ ਲਿਆਂ
ਸਭ ਸੁਰਤਾਂ ਸੌਂ ਜਾਂਦੀਆਂ ਸਨ:
ਤੇ ਏਸ ਤਰ੍ਹਾਂ ਉਹ ਬੇਰੋਕ ਮਹਿਲਾਂ ਚੋਂ ਲੰਘ ਗਿਆ।

ਜਦੋਂ ਪ੍ਰਭਾਤ ਦਾ ਤਾਰਾ
ਪੂਰਬੀ ਚੱਕਰ ਤੋਂ ਅੱਧੇ ਨੇਜ਼ੇ ਦੀ ਵਿੱਥ ਉਤੇ ਸੀ,
ਤੇ ਧਰਤੀ ਉਤੇ ਪ੍ਰਭਾਤ ਦਾ ਸਾਹ ਖਿੱਲਰ ਰਿਹਾ ਸੀ।
ਆਨੋਮਾਂ ਨਦੀ ਵਿਚ ਲਹਿਰਾਂ ਉਠਾ ਰਿਹਾ ਸੀ,
ਜਦ ਕੰਵਰ ਨੇ ਲਗਾਮਾਂ ਖਿੱਚੀਆਂ, ਤੇ ਭੁੰਜੇ ਉਤਰ,
ਚਿੱਟੇ ਕੰਤਕ ਦੇ ਕੰਨਾ ਵਿਚਾਲੇ ਚੰਮਿਆ ਤੇ ਚੰਨੇ ਨੂੰ
ਅਪਾਰ ਹਿਤ ਨਾਲ ਆਖਿਆ: "ਇਹ ਕੰਮ ਜੋ ਤੂੰ ਕੀਤਾ ਹੈ,
ਤੇਰੇ ਲਈ ਚੰਗਾ ਹੋਵੇਗਾ, ਤੇ ਸਭ ਪ੍ਰਾਣੀਆਂ ਨੂੰ ਲਾਭ ਦੇਵੇਗਾ,
ਯਕੀਨ ਰਖੀਂ ਕਿ ਮੈਂ ਤੇਰੇ ਪਿਆਰੇ ਨੂੰ ਜਾਣਦਾ ਤੇ ਸਦਾ ਤੈਨੂੰ '

ਪਿਆਰਦਾ ਹਾਂ!
ਮੇਰਾ ਘੋੜਾ ਮੋੜ ਲਿਜਾ, ਤੇ ਇਹ ਮੇਰੀ ਕਲਗ਼ੀ ਲੈ ਜਾ,
ਮੇਰਾ ਸ਼ਾਹੀ ਚੋਗ਼ਾ, ਜਿਸਦੀ ਅਗੋਂ ਮੈਨੂੰ ਲੋੜ ਨਹੀਂ,

੯੦