ਪੰਨਾ:ਏਸ਼ੀਆ ਦਾ ਚਾਨਣ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਵੀਂ ਪੁਸਤਕ



ਰਾਜ ਗਿ੍ਹ ਦੇ ਦੁਆਲੇ ਪੰਜ ਸੁੰਦਰ ਪਹਾੜੀਆਂ ਸਿਰ
ਚੁਕਦੀਆਂ ਸਨ;
ਰਾਜੇ ਬਿੰਬਸਾਰ ਦੇ ਵਨ-ਸ਼ੋਭਤ ਸ਼ਹਿਰ ਦੀ ਰਖਿਆ ਕਰਦੀਆਂ ਸਨ:
ਬਾਈਭਾਰਾ,ਸੁਗੰਧਿਤ ਘਾਹ ਤੇ ਖਜੂਰ ਦੇ ਬ੍ਰਿਛਾਂ ਨਾਲ ਸਾਵਾ,
{{gap}ਬਿਪੁੱਲਾ,ਜਿਸਦੇ ਪੈਰਾਂ ਵਿਚੋਂ
ਸੁਰੱਸਤੀ ਨਚਦੀ ਹੋਈ ਵਗਦੀ ਸੀ;
ਛਾਉਂ ਭਰਿਆ ਤਪੋ ਵਨ, ਜਿਸਦੇ ਝਰਨਿਆਂ'ਚੋਂ ਕਾਲੀਆਂ
ਚੱਟਾਨਾਂ ਦਾ ਅਕਸ ਲੱਭਦਾ ਸੀ,

ਤੇ ਇਹਨਾਂ ਚੱਟਾਨਾਂ ਦੀਆਂ ਉੱਘੜ ਦੁਘੜੀਆਂ ਛੱਤਾਂ ਥਾਈਂ ਸ਼ੋਰਾ
ਡਿਗਦਾ ਸੀ;

ਜਨੂਬ-ਮਸ਼ਰਕ ਵਿਚ ਸੈਲਾਗਿਰੀ ਦੀ ਉੱਚੀ ਚੋਟੀ
ਤੇ ਮਸ਼ਰਕ ਵਲ ਹੀਰਿਆਂ ਭਰੀ ਰਤਨਾਗਿਰੀ।

ਇਕ ਵੱਲੇ ਪਾ ਪਾ ਕੇ ਚੜੵਦਾ ਰਸਤਾ, ਪੈਰਾਂ ਘਸੀਆਂ
ਸਿਲਾਂ ਨਾਲ ਫ਼ਰਸ਼ ਕੀਤਾ,

੯੨