ਪੰਨਾ:ਏਸ਼ੀਆ ਦਾ ਚਾਨਣ.pdf/119

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਹਾਨੂੰ ਉਪਰ ਲਿਜਾਂਦਾ ਹੈ, ਤੇ ਆਸੀਂ ਪਾਸੀਂ ਕੇਸਰੀ ਫੁੱਲ ਤੇ
ਬਾਸਾਂ ਦੇ ਝੁੰਡ,
ਘਣੇ ਅੰਬਾਂ ਤੇ ਜਾਮਨੂਆਂ ਦੇ ਬ੍ਰਿਛਾਂ ਹੇਠਾਂ,
ਸੰਗਮਰਮਰ ਦੀਆਂ ਚਟਾਨਾਂ ਕੋਲੋਂ,
ਤੁਸੀ ਪਹਾੜ ਦੇ ਮੋਢੇ ਤੀਕ ਪੁਜਦੇ ਹੋ,
ਜਿਥੇ ਪੱਛਮ ਵਲ ਚਲਦੀ
ਇਕ ਗੁਫ਼ਾ ਹੈ ਜਿਹੜੀ ਅੰਜੀਰਾਂ ਦੇ ਬਿਛਾਂ ਨਾਲ ਘਿਰੀ ਹੈ।
ਪਰ ਏਥੇ ਤੁਹਾਨੂੰ ਪੈਰ ਨੰਗੇ ਕਰਨੇ ਹੋਣਗੇ,
ਤੇ ਸਿਰ ਨੀਵਾਂ, ਕਿਉਂਕਿ ਸਾਰੀ ਵਿਸ਼ਾਲ ਧਰਤੀ ਉਤੇ
ਇਸ ਤੋਂ ਵਧੇਰੇ ਪਿਆਰੀ ਤੇ ਪੂਜਕ ਥਾਂ ਹੋਰ ਕੋਈ ਨਹੀਂ।
ਏਥੇ ਭਗਵਾਨ ਬੁਧ ਨੇ ਕਈ ਸੜਦੀਆਂ ਗਰਮੀਆਂ ਗੁਜ਼ਾਰੀਆਂ,
ਕਈ ਬਰਸਾਤਾਂ, ਠੰਢੀਆਂ ਸ਼ਾਮਾਂ ਤੇ ਪ੍ਰਭਾਤਾਂ।
ਮਨੁਖ ਮਾਤ੍ਰ ਦਾ ਸਦਕਾ ਇਕੋ ਭਗਵੇ ਬਸਤਰ ਵਿਚ,
'ਤੇ ਫ਼ਕੀਰੀ ਕਰਮੰਡਲ ’ਚ ਲੂਣਾ ਅਲੂਣਾ ਖਾ ਕੇ
ਜਿਹੜਾ ਕਿਸੇ ਦੀ ਦਯਾ ਨਾਲ ਮਿਲਦਾ ਸੀ;
ਤੇ ਰਾਤੀਂ ਘਾਹ ਉਤੇ; ਬੇਘਰ ਇਕੱਲਿਆਂ ਲੇਟ ਕੇ
ਜਦੋਂ ਗੁਫ਼ਾ ਦੇ ਦੁਆਲੇ ਗਿੱਦੜ ਚਾਂਗਰਾਂ ਮਾਰਦੇ ਸਨ,
ਜਾਂ ਭੱਖਾ ਸ਼ੇਰ ਜੰਗਲ ਚੋਂ ਦਹਾੜਦਾ ਸੀ।
ਦਿਨੇ ਤੇ ਰਾਤੀਂ ਉਥੇ ਇਹ ਜਗਤ-ਪੂਜਯ ਰਹਿੰਦਾ ਸੀ।
ਸੁਖੀ ਲੱਧੇ ਹਣੇ ਸਰੀਰ ਨੂੰ ਵਸ ਕਰਦਾ ਸੀ।
ਵਰਤਾਂ ਨਾਲ, ਜਾਗ ਕੇ, ਲੰਮੀਆਂ ਸਮਾਧੀਆਂ ਨਾਲ।
ਕਈ ਵਾਰੀ ਉਹ ਏਸ ਤਰ੍ਹਾਂ ਮਗਨ ਹੁੰਦੇ, ਜਿਵੇਂ ਅਹਿੱਲ
ਉਹ ਪਾਹੜੀ ਸੀ, ਤੇ ਗੁਲਹਿਰੀ ਉਨ੍ਹਾਂ ਦੇ ਗੋਡਿਆਂ ਉਤੇ ਚੜ੍ਹ ਜਾਂਦੀ।
ਤੇ ਡਰਾਕਲ ਬਟੇਰੇ ਆਪਣੇ ਨਿਕਿਆਂ ਸਮੇਤ
ਉਹਨਾਂ ਦਿਆਂ ਪੈਰਾਂ ਵਿਚੋਂ ਲੰਘ ਜਾਂਦੇ,
ਤੇ ਅਸਮਾਨੀ ਘੁੱਗੀਆਂ ਉਹਨਾਂ ਦੇ ਹਥਾਂ ਕੋਲ

੯੩