ਪੰਨਾ:ਏਸ਼ੀਆ ਦਾ ਚਾਨਣ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਏ ਕਰਮੰਡਲ ਵਿਚੋਂ ਚੌਲਾਂ ਦੇ ਦਾਣੇ ਚੁਣਦੀਆਂ।

ਏਸ ਤਰਾਂ ਦੁਪਹਿਰ ਤੋਂ ਉਹ ਸਮਾਧੀ ਲਾਂਦੇ
ਜਦੋਂ ਧਰਤੀ ਗਰਮੀ ਨਾਲ ਕੜਕਦੀ ਹੁੰਦੀ, ਤੇ ਮੰਦਰਾਂ ਦੀਆਂ ਕੰਧਾਂ
ਪਤਲੀ ਪੌਣ ਵਿਚ ਨਚਦੀਆਂ ਦਿਸਦੀਆਂ,
ਸੰਝ ਤੀਕ -ਨਾ ਸੜਦੇ ਸੂਰਜ ਦੇ ਢਲਣ ਦਾ ਪਤਾ ਰਹਿੰਦਾ,
ਨਾ ਸੰਝ ਦੇ ਆਉਣ ਦਾ, ਜਿਹੜੀ ਕੋਮਲ ਖੇਤਾਂ ਉਤੇ ਝਟ ਆ ਪੈਂਦੀ;
ਨਾ ਤਾਰਿਆਂ ਦੇ ਚੜ੍ਹਨ ਦਾ,ਨਾ ਸ਼ਹਿਰ ਵਿਚ ਢੌਲਾਂ ਦੀ ਖੜਕਾਰ ਦਾ,
ਨਾ ਰਾਤ ਦੇ ਉੱਲੂ ਦੀਆਂ ਚੀਕਾਂ ਦਾ;
ਆਪੇ ਵਿਚ ਪੂਰੇ ਮਗਨ; ਜ਼ਿੰਦਗੀ ਦੇ ਗੁੰਝਲਦਾਰ ਰਸਤੇ
ਉਤੇ ਦ੍ਰਿੜਤਾ ਨਾਲ ਕਦਮ ਮਾਰਦੇ ਤੇ ਵਿਚਾਰ ਦੇ ਪਲਚੇ ਧਾਗੇ
ਖੋਹਲਦੇ।
ਏਸ ਤਰਾਂ ਉਹ ਅੱਧੀ ਰਾਤ ਤਕ ਬੈਠੇ ਰਹਿੰਦੇ,
ਸਾਰੇ ਖ਼ਾਮੋਸ਼ੀ ਹੁੰਦੀ ਛੁਟ ਜੰਗਲ ਵਿਚ ਰਾਤ ਦੇ ਹੈਵਾਨਾਂ
ਦੀਆਂ ਵਾਜਾਂ ਦੇ,
ਜੀਕਰ ਮਨੁੱਖ ਦੀ ਅਗਿਆਨਤਾ ਦੇ ਜੰਗਲ ਵਿਚ
ਕਾਮ ਕ੍ਰੋਧ ਤੇ ਲਾਲਚ ਡਰ ਤੇ ਘਿ੍ਣਾ ਸ਼ੋਰ ਪਾਂਦੇ ਹਨ।
ਫੇਰ ਉਹ ਉੱਨਾ ਚਿਰ ਸੌਂ ਜਾਂਦੇ, ਜਿੰਨੇ ਚਿਰ ਵਿਚ
ਕਾਹਲਾ ਚੰਦ੍ਰਮਾ ਅਸਮਾਨ ਦੇ ਦਸਵੇਂ ਹਿੱਸੇ ਚੌਂ ਤਰ ਨਿਕਲਦਾ ਹੈ:
ਪਰ ਪ੍ਰਾਤਾ ਕਾਲ ਉਠ ਬਹਿੰਦੇ ਤੇ ਪਹਾੜੀ ਦੇ
ਕਿਸੇ ਹਨੇਰੇ ਚਬੂਤਰੇ ਉਤੇ ਸਾਵਧਾਨ ਹੋ ਕੇ ਖਲੋ ਜਾਂਦੇ,
ਤੀਬਰ ਅੱਖਾਂ ਨਾਲ ਸੁੱਤੀ ਧਰਤੀ ਨੂੰ ਵੇਖਦੇ,
ਤੇ ਪ੍ਰੀਤ-ਭਰੇ ਵਿਚਾਰਾਂ ਨਾਲ ਸਾਰੇ ਜੀਵਾਂ ਨੂੰ ਗਲ ਨਾਲ ਲਾਂਦੇ:
ਉਸ ਵੇਲੇ ਸਰ ਸਰਾਂਦੇ ਖੇਤਾਂ ਨੂੰ
ਪ੍ਰਭਾਤ ਚੁੰਮ ਚੁੰਮ ਕੇ ਧਰਤੀ ਨੂੰ ਜਗਾਂਦੀ

੯੪