ਪੰਨਾ:ਏਸ਼ੀਆ ਦਾ ਚਾਨਣ.pdf/122

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਉਹਨਾਂ ਦਾ ਈਸ਼ਵਰੀ ਮੁਖ ਤੇ ਮਗਨ ਅੱਖਾਂ ਵੇਖ ਕੇ; ਤੇ ਮਾਵਾਂ ਜਦੋਂ ਸਾਡੇ ਭਗਵਾਨ ਨੂੰ ਜਾਂਦਿਆਂ ਵੇਖਦੀਆਂ ਆਪਣੇ ਬੱਚਿਆਂ ਨੂੰ ਚਰਨ ਚੁੰਮਣ ਲਈ ਆਖਦੀਆਂ ਤੇ-ਖ਼ਫਣੀ ਦੀ ਕੰਨੀ ਨੂੰ ਅੱਖਾਂ ਨਾਲ ਲਾਣ ਲਈ ਜਾਂ ਦੌੜਕੇ ਕਰਮੰਡਲ ਭਰਨ, ਦੁਧ ਤੇ ਪਸ਼ਾਦੀਆਂ ਲਿਆਉਣ ਲਈ। ਤੇਕਈ ਵਾਰੀ ਜਦੋਂ ਉਹਕੋਮਲ ਚਿਹਲਕੇ ਪੈਰਾਂਨਾਲਵਿਚਰਦੇ ਹੁੰਦੇ, ਰੱਬੀ ਤਰਸ ਨਾਲ ਰੱਤੇ ਹੋਏ, ਉਹਨਾਂ ਲਈ ਚਿੰਤਾਤ ਜਿਨਾਂ ਦੀ ਪਛਾਣ ਕੋਈ ਛੂਟ ਏਸ ਦੇ ਕਿ ਉਹ ਕਾਦਰ ਦੀ ਕੁਦਰਤ | ਹਨ, ਕਿਸੇ ਕੁਮਾਰੀ ਦੀਆਂ ਕਾਲੀਆਂ ਹਨ ਅੱਖਾਂ ਅਚਾਨਕ ਪ੍ਰੀਤ ਤੇ ਡੂੰਘੀ ਪੂਜਾ ਨਾਲ ਭਰੀਆਂ ਉਸ ਰਾਜਸੀ ਸੂਰਤ ਉਤੇ ਟਿਕਦੀਆਂ, ਤੇ ਉਹਨੂੰ ਜਾਪਦਾ ਜਿਵੇਂ ਉਹਦੇ ਅਤਿ ਕੋਮਲ ਸੁਪਨੇ ਸੱਚੇ ਹੋ ਗਏ, ਤੇ ਫ਼ਾਨੀ ਹੁਸਨ ਨਾਲੋਂ ਸੁਹਣੇ ਦਿਸ਼ ਉਹਦੀ ਹਿੱਕ ਵਿਚ ਉਮੰਗਾਂ ਛੇੜਦਾ । ਪਰ ਉਹ ਕਰਮੰਡਲ ਤੇ ਪੀਲੀ ਖਫ਼ਣੀ ਵਾਲੇ ਅਗਾਂ ਤੁਰਦੇ ਜਾਂਦੇ, ਕੋਮਲ ਬਚਨਾਂ ਨਾਲ ਦਿਲ ਦੀਆਂ ਦਾਤਾਂ ਦਾ ਮੁੱਲ ਦੇਂਦੇ, ਤੇ ਆਪਣੀ ਏਕਾਂਤ ਵਿਚ ਮੁੜ ਜਾਂਦੇ ਪਹਾੜੀ ਉਤੇ ਪੂਜ ਸੰਤਾਂ ਕੋਲ ਬਹਿੰਦੇ, ਤੇ ਬੁੱਧੀ ਤੇ ਬੁੱਧੀ ਦੇ ਰਸਤਿਆਂ ਵਜੋਂ ਸੁਣਦੇ ਤੇ ਪੁਛਦੇ। ਰਤਨਾ ਗਿਰੀ ਦੇ ਸ਼ਾਂਤੀ ਭਰਪੂਰ ਬਲਿਆਂ ਤੇ ਗੁਫ਼ਾ ਦੇ ਵਿਚਾਲੇ, ਸ਼ਹਿਰੋਂ ਪਰੇ, ਕੁਝ ਸਾਧੂ ਉਤਰੇ ਹੋਏ ਸਨ, ਜਿਹੜੇ ਸਰੀਰ ਨੂੰ ਆਤਮਾ ਦਾ ਦੁਸ਼ਮਨ ਸਮਝਦੇ ਸਨ, ੯੬ Digitized by Panjab Digital Library / www.panjabdigilib.org