ਪੰਨਾ:ਏਸ਼ੀਆ ਦਾ ਚਾਨਣ.pdf/124

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਤਾਲੁ ਧੁਪ ਨਾਲ ਸੜੇ ਹੋਏ, ਅੱਖਾਂ ਚੁੰਨੀਆਂ ਹੋਈਆਂ; ਪੱਠੇ ਸ਼ੱਕ ਹੋਏ, ਚਿਹਰੇ ਐਉਂ ਲਿੱਸੇ ਤੇ ਲੱਥੇ ਹੋਏ, ਜਿਉਂ ਪੰਜਾਂ ਦਿਨਾਂ ਤੇ ਕਤਲ ਕੀਤੇ ਆਦਮੀਆਂ ਦੇ; ਏਥੇ ਇਕ ਧੂੜ ਵਿਚ ਬੈਠਾ ਸੀ, ਜਿਹੜਾ ਰੋਜ਼ ਹਜ਼ਾਰ ਦਾਣੇ ਬਾਜਰੇ ਦੇ ਗਿਣਦਾ ਸੀ, ਤੇ ਇਕ ਇਕ ਕਰ ਕੇ ਭੁੱਖੇ ਸਬਰ ਨਾਲ ਖਾਂਦਾ ਸੀ ਤੇ ਏਸ ਤਰਾਂ ਭੁੱਖਾ ਮਰਦਾ ਸੀ; ਓਥੇ ਇਕ ਹੋਰ ਆਪਣੀ ਦਾਲ ਵਿਚ ਕੌੜੇ ਪੱਤੇ ਘੋਟਦਾ ਸੀ ਕਿ ਜੀਭ ਨੂੰ ਸੁਆਦਾਂ ਤੋਂ ਹਟਾਵੇ: ਉਸ ਤੋਂ ਅੱਗੇ ਇਕ ਨਾ-ਮੁਰਾਦ ਸੰਤ ਬੈਠਾ ਸੀ ਜਿਸ ਨੇ ਅੱਖਾਂ, ਜੀਭ, ਇੰਦਰੀ, ਲੱਤਾਂ ਸਭ ਵੱਢ ਦਿੱਤੀਆਂ ਸਨ; • ਸਰੀਰ ਨੂੰ ਮਨ ਨਾਲੋਂ ਇਸ ਤਰਾਂ ਨਖੇੜਿਆ ਸੀ, ਕੇਵਲ ਕਸ਼ਟ ਸਹਾਰਨ ਦਾ ਸਦਕਾ ਤੇ ਉਸ ਆਨੰਦ ਦੀ ਪ੍ਰਾਪਤੀ ਲਈ ਜਿਹੜਾ ਪੂਜਰ ਗੁੰਥਾਂ ਵਿਚ ਲਿਖਿਆ ਹੈ, , ਉਹ ਕਸ਼ਟ ਜਿਹੜੇ ਘੱਲਣ ਵਾਲੇ ਦੇਵਤਿਆਂ ਨੂੰ , ਸ਼ਰਮਾਂਦੇ, ਤੇ ਮਨੁੱਖ ਨੂੰ ਉਹ ਦੁਖੜੇ ਸਹਾਰਨ ਦੇ ਯੋਗ ਬਣਾਂਦੇ, ਜਿਹੜੇ ਨਰਕ ਵੀ ਦੇਣੋ ਆਤਰ ਹੋਵੇ । ਇਹਨਾਂ ਨੂੰ ਸ਼ੋਕ ਨਾਲ ਤੱਕ ਕੇ ਭਗਵਾਨ ਨੇ ਇਕ ਨੂੰ ਆਖਿਆ, ਜਿਦਾ ਮੁਖ ਨਿਰਾ ਦੁਖ-ਰੂਪ ਸੀ: “ਹੇ ਹਠੀ ਮਹਾਤਮਾ, ਜਿੰਨੇ ਮਹੀਨਿਆਂ ਤੋਂ ਮੈਂ ਏਸ ਪਹਾੜੀ ਉਤੇ ਰਹਿੰਦਾ ਹਾਂ - ਮੈਂ ਜਿਹੜਾ ਸਤਿ ਨੂੰ ਢੂੰਡ ਰਿਹਾ ਹਾਂ - ਏਥੇ ਆਪਣੇ ਭਰਾਵਾਂ ਨੂੰ ਤੇ ਆਪ ਨੂੰ ਸੈ-ਸਹੇੜੇ ਕਸ਼ਟਾਂ ਨਾਲ ਪੀੜਤ ਵੇਖ ਕੇ ਆਪ ਮੁਹਾਰੇ ਤਰਸ ਨਾਲ ਪੁੱਛਦਾ ਹਾਂ ਕਿ ਕਿਉਂ ਆਪ ਦੁਖੀ ਜਿੰਦੜੀ ਨੂੰ ਇਸ ਤਰ੍ਹਾਂ ਹੋਰ ਦੁਖਾਂਦੇ ਹੋ ? (੯੮ Digitized by Panjab Digital Library / www.panjabdigilib.org