ਸਾਧੂ ਨੇ ਉੱਤਰ ਦਿੱਤਾ:
"ਲਿਖਿਆ ਹੈ ਜੇ ਮਨੁੱਖ ਸਰੀਰ ਨੂੰ ਇੰਝ ਕਸ਼ਟ ਦੇਵੇ,
ਕਿ ਪੀੜ ਉਹਦਾ ਜੀਵਨ, ਤੇ ਮੌਤ ਉਹਦਾ ਆਰਾਮ ਬਣ ਜਾਵੇ,
ਐਸੇ ਕਸ਼ਟ ਪਾਪਾਂ ਦੀ ਮੈਲ ਸਾੜ ਦੇਣਗੇ,
ਤੇ ਪਵਿੱਤਰ ਹੋਈ ਆਤਮਾ, ਗ਼ਮਾਂ ਦੀ ਭੱਠੀ ਚੋਂ ਉਡ ਕੇ
ਉਹਨਾਂ ਸ਼ਾਨਦਾਰ ਮੰਡਲਾਂ ਵਿਚ ਪਹੁੰਚ ਜਾਇਗੀ
ਜਿਨ੍ਹਾਂ ਦੀ ਸ਼ਾਨ ਦਾ ਅਨਮਾਨ ਖ਼ਿਆਲ ਨਹੀਂ ਲਾ ਸਕਦਾ।"
"ਔਹ ਬੱਦਲ ਜਿਹੜਾ ਅਕਾਸ਼ੀ ਪਿਆ ਉਡਦਾ ਹੈ",
ਭਗਵਾਨ ਬੋਲੇ :
"ਜਿਵੇਂ ਕੋਈ ਸੁਨਹਿਰੀ ਕਪੜਾ ਇੰਦਰ ਦੇ ਤਖ਼ਤ ਦੁਆਲੇ
ਵਲੵੇਟਿਆ ਹੈ,
ਜੋ ਝੱਖੜ-ਉਛਾਲੇ ਸਾਗਰ ਚੋਂ ਉਠਿਆ ਸੀ,
ਤੇ ਹੰਝੂਆਂ ਵਰਗੇ ਟੇਪੇ ਬਣ ਕੇ ਮੁੜ ਡਿੱਗੇਗਾ,
ਔਖੇ ਤੇ ਖਰੵਵੇ ਰਾਹੀਂ ਵਗੇਗਾ,
ਪਹਾੜੀ ਤੋਂ, ਨਾਲੇ ਚੋਂ, ਚਿੱਕੜ ਚੋਂ ਹੜ੍ਹ ਬਣ ਕੇ
ਗੰਗਾ ਵਿਚੋਂ ਤੇ ਓੜਕ ਸਾਗਰ ਵਿਚ ਜਿਥੋਂ ਉਠਿਆ ਸੀ।
ਕੀ ਵੀਰ ਮੇਰੇ ਨੂੰ ਪਤਾ ਹੈ, ਕਿ ਸਵਰਗਾਂ ਵਿਚ ਵਸਦੇ
ਸੰਤਾਂ ਨਾਲ ਏਸੇ ਤਰ੍ਹਾਂ ਨਹੀਂ ਹੋਵੇਗਾ?
ਜੋ ਉਠਦਾ ਹੈ ਡਿੱਗੇਗਾ, ਜੋ ਖ਼ਰੀਦਿਆ ਹੈ, ਖ਼ਰਚ ਹੋ ਜਾਏਗਾ
ਤੇ ਜੇ ਨਰਕਾਂ ਦੀ ਮੰਡੀ ਚੋਂ ਲਹੂ ਦਾ ਮੁੱਲ ਦੇ ਕੇ
ਤੁਸੀਂ ਸਵਰਗ ਖ਼ਰੀਦੋਗੇ, ਸੌਦਾ ਹੁੰਦਿਆਂ ਹੀ
ਨਵੇਂ ਜਤਨਾਂ ਦਾ ਆਰੰਭ ਹੋ ਜਾਇਗਾ!"
"ਸ਼ਾਇਦ ਹੋ ਜਾਇਗਾ", ਤਿਆਗੀ ਨੇ ਹਉਕਾ ਭਰਿਆ;
੯੯