"ਸ਼ੋਕ, ਸਾਨੂੰ ਏਸ ਗੱਲ ਦਾ ਗਿਆਨ ਨਹੀਂ
ਨਾ ਕਾਸੇ ਹੋਰ ਦਾ ਹੀ, ਪਰ ਰਾਤਰੀ ਉਪਰੰਤ ਦਿਨ
ਤੇ ਕਸ਼ਟਾਂ ਉਪਰੰਤ ਅਮਨ ਆਉਂਦਾ ਹੈ, ਤੇ
ਅਸੀ ਏਸ ਚੰਦਰੇ ਸਰੀਰ ਨੂੰ ਘਿ੍ਣਾ ਕਰਦੇ ਹਾਂ,
ਜਿਹੜਾ ਉਡਦੀ ਆਤਮਾ ਨੂੰ ਫਾਹੀਆਂ ਪਾਂਦਾ ਹੈ;
ਏਸ ਲਈ ਆਤਮਾ ਦਾ ਸਦਕਾ ਅਸੀ ਇਹ
ਸੰਖਿਪਤ ਪੀੜਾਂ ਸਹਾਰਦੇ ਹਾਂ, ਪਰ ਦੇਵਤੇ
ਸਾਨੂੰ ਵਡੇਰੇ ਅਨੰਦ ਬਖ਼ਸ਼ਣਗੇ।"
‘ਜੇ ਉਹ ਆਨੰਦ ਲਖਾਂ ਵਰੵੇ
ਵੀ ਕਾਇਮ ਰਹਿਣ’ਭਗਵਾਨ ਆਖਿਆ,"ਓੜਕ ਉਹ ਫਿਕੇਹੋਵਣਗੇ,
ਜੇ ਨਹੀਂ ਤਾਂ ਕੀ ਉਪਰ,ਹੇਠਾਂ ਜਾਂ ਹੋਰ ਲੋਕ ਵਿਚ,
ਏਸ ਜੀਵਨ ਨਾਲੋਂ ਅਨੋਖਾ ਕੋਈ ਜੀਵਨ ਹੋ ਸਕਦਾ ਹੈ,
ਜਿਹੜਾ ਕਦੇ ਬਦਲੇਗਾ ਨਹੀਂ? ਦਸੋ ਵੀਰੋ!
ਕੀ ਦੇਵਤੇ ਸਦਾ ਸਥਿਰ ਰਹਿਣਗੇ?"
"ਨਹੀਂ"ਯੋਗੀ ਨੇ ਆਖਿਆ,
"ਕੇਵਲ ਬ੍ਰਹਮ ਹੀ ਸਥਿਰ ਹੈ:ਦੇਵਤੇ ਕੇਵਲ ਜਿਉਂਦੇ ਹਨ।"
ਤਦ ਭਗਵਾਨ ਬੁਧ ਬੋਲੇ:"ਫੇਰ ਤੁਸੀ ਸਿਆਣੇ ਹੋ ਕੇ,—
ਜੀਕਰ ਤੁਸੀ ਪਵਿਤਰ ਤੇ ਦਿ੍ੜੵ-ਮਨ ਦਿਸਦੇ ਹੋ,—
ਪਣੀਆਂ ਆਹਾਂ ਹਉਕਿਆਂ ਦਾ ਪੀੜਤ ਪਾਸਾ ਸੁੱਟੋਗੇ
ਉਹਨਾਂ ਲਾਭਾਂ ਲਈ ਜਿਹੜੇ ਸ਼ਾਇਦ ਸੁਪਨਾ ਹੀ ਨਿਕਲਣ ਤੇ
ਨਾਸ਼-ਮਾਨ ਹੋਣ?
ਕੀ ਤੁਸੀ,ਆਤਮਾ ਦੇ ਪਿਆਰ ਲਈ,ਸਰੀਰ ਨੂੰ ਇੰਝ ਘਿ੍ਣਾ ਕਰੋਗੇ,
ਇੰਝ ਲੂਲੵਾ ਤੇ ਪੀੜਤ ਕਰੋਗੇ,ਕਿ ਇਹ ਆਤਮਾ ਦਾ ਰਥ ਨਾ ਬਣ
ਸਕੇ,
੧੦੦