ਪੰਨਾ:ਏਸ਼ੀਆ ਦਾ ਚਾਨਣ.pdf/128

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਇਦ ਏਸ ਝਲੀ ਪਾਰਸਾਈ ਚੋਂ ਆਸ ਕਰਦੇ ਹਨ,
ਕਿ ਆਤਮਾ ਖੁੱਸੇ ਸਰੀਰ ਚੋਂ ਸੁਖਾਲੀ ਉਡ ਸਕੇਗੀ।
"ਓ, ਜੰਗਲ ਦੇ ਫੁੱਲੋ।"ਸਿਧਾਰਥ ਆਖਿਆ,
"ਤਸੀ ਜਿਹੜੇ ਸੂਰਜ ਵਲ ਆਪਣੇ ਨਾਜ਼ਕ ਮੁਖ ਰਖਦੇ ਹੋ ਰੋਸ਼ਨੀ ਨਾਲ ਪ੍ਰਸੰਨ; ਤੇ ਸੁਗੰਧਤ ਮਿਠੇ ਸ੍ਵਾਸ ਤੇ ਚਿਟੀਆਂ ਸੁਨਹਿਰੀ, ਅਰਗ਼ਵਾਨੀ ਪੋਸ਼ਾਕੀਆਂ ਲਈ ਸ਼ੁਕਰ ਗੁਜ਼ਾਰ ਤੁਹਾਡੇ ਚੋਂ ਕੋਈ ਵੀ ਪੂਰਨ ਜੀਵਨ ਤੋਂ ਵਾਂਜਿਆਂ ਨਹੀਂ ਰਹਿੰਦਾ
ਕੋਈ ਵੀ ਆਪਣਾ ਪ੍ਰਸੰਨ ਸੁੰਦਰਯ ਨਹੀਂ ਉਜਾੜਦਾ।
ਓ, ਨੀ ਖਜੂਰੋ! ਜਿਹੜੀਆਂ ਮਲਾਇਆ ਦੀਆਂ ਪੌਣਾਂ,
ਤੇ ਠੰਢੇ ਨੀਲੇ ਸਮੁੰਦਰਾਂ ਦੀਆਂ ਪੌਣਾਂ,
ਪੀਣ ਲਈ ਚਾਅ ਨਾਲ ਅਸਮਾਨੇ ਉਡਦੀਆਂ ਹੋ,
ਕਿਹੜੇ ਭੇਦ ਦਾ ਤੁਹਾਨੂੰ ਗਿਆਨ ਹੈ
ਕੀ ਤੁਸੀ ਏਉਂ ਸੰਤੁਸ਼ਟ ਵਸਦੀਆਂ ਹੋ,
ਨਾਜ਼ਕ ਜੜ੍ਹਾਂ ਫੁਟਣ ਤੋਂ ਫਲਾਂ ਦੇ ਪੱਕਣ ਤਕ
ਆਪਣੇ ਪੱਤਿਆਂ ਦੀਆਂ ਨੋਕਾਂ ਰਾਹੀਂ
ਕਿਹੋ ਜਿਹੇ ਸੂਰਜੀ ਗੀਤ ਗਾਉਂਦੀਆਂ ਹੋ?
ਤੁਸੀ ਵੀ, ਜਿਹੜੇ ਬ੍ਰਿਛਾਂ ਵਿਚ ਚਹਿਕਦੇ ਹੋ ਚੁਲ ਬੁਲ ਉਡਦੇ ਤੋਤੇ, ਮਧ-ਮੱਖੀਆਂ, ਬੁਲਬੁਲਾਂ, ਘੁੱਗੀਆਂਤੁਹਾਡੇ ਚੋਂ ਕੋਈ ਵੀ ਜ਼ਿੰਦਗੀ ਨੂੰ ਘ੍ਰਿਣਾ ਨਹੀਂ ਕਰਦਾ,
ਕੋਈ ਵੀ ਤਿਆਗੀ ਬਣ ਕੇ ਚੰਗੇ ਹੋਣ ਦਾ ਯਤਨ ਨਹੀਂ ਕਰਦਾ!
ਪਰ ਮਨੁੱਖ, ਜਿਹੜਾ ਤੁਹਾਨੂੰ ਖਾ ਜਾਂਦਾ ਹੈ - ਸਰਬ ਸ੍ਵਾਮੀ ਹੋਣ
ਕਰ ਕੇ ਸਿਆਣਾ ਹੈ, ਤੇ ਖੂੰਨ ਨਾਲ ਪਲੀ ਸਿਆਣਪ ਦਾ
ਸਿੱਟਾ ਸ੍ਵੈ-ਕਸ਼ਟਾਂ ਦੇ ਰੂਪ ਵਿਚ ਪਕਾਂਦਾ ਹੈ।’’

੧੦੨