ਪੰਨਾ:ਏਸ਼ੀਆ ਦਾ ਚਾਨਣ.pdf/129

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਭਗਵਾਨ ਇਹ ਕਹਿ ਰਹੇ ਸਨ, ਕਿ ਪਹਾੜੀ ਉਤੋਂ ਪੈਰਾਂ ਦੀ ਟਾਪ ਨਾਲ ਧੂੜ ਉਡੀ. ਚਿੱਟੇ ਬਕਰੇ ਤੇ ਕਾਲੀਆਂ ਭੇਡਾਂ ਵਲਵੇਂ ਰਾਹ ਉਤੋਂ . ਘਾ ਬਰੂਟ ਨੂੰ ਮੂੰਹ ਮਾਰਦੇ ਹੌਲੀ ਹੌਲੀ ਤੁਰੀ ਆਉਂਦੇ ਸਨ, ਕਦੀ ਲਿਸ਼ਕਦੇ ਪਾਣੀ ਜਾਂ ਪਲਮਦੀਆਂ ਜੰਗਲੀ ਅੰਜੀਰਾਂ ਵਲ ਦੌੜ ਜਾਂਦੇ ਸਨ ! ਪਰ ਹਮੇਸ਼ਾਂ ਜਦੋਂ ਉਹ ਰਾਤੋਂ ਰਾਹ ਜਾਂਦੇ ਆਜੜੀ ਕੁਕਦੇ ਜਾਂ ਗੁਲੇਲ ਮਾਰਦੇ, ਤੇ ਮੂਰਖ ਇੱਜੜ ਨੂੰ ਰਾਤੋ ਰਾਹ ਤੋਰੀ ਜਾਂਦੇ । ਇੱਜੜ ਵਿਚ ਇਕ ਭੇਡ ਦੋ ਲੇਲਿਆਂ ਵਾਲੀ ਸੀ, ਇਕ ਕਿਸੇ ਸਟ ਨਾਲ ਲੰਝੜਾਂਦਾ, ਪਿਛੇ ਲਹੂ ਵਗਦਿਆਂ ਤੁਰਦਾ, ਦੂਜਾ ਅੱਗੇ ਫੁਦਕਦਾ ਜਾਂਦਾ, ਤੇ ਚਿੰਤਾਤ ਮਾਂ ਕਦੇ ਅਗਾਂ ਦੌੜਦੀ ਕਦੇ ਪਿਛਾਂਹ ਇਕ ਨੂੰ ਸੰਭਾਲਦੀ, ਦੂਜੇ ਦੇ ਗੁਆਚਣੋ ਡਰਦੀ; ਜਿਸ ਨੂੰ ਵੇਖ ਕੇ ਭਗਵਾਨ ਦਾ ਚਿਤ ਭਰ ਆਇਆ ਤੇ ਉਹਨਾਂ ਲੰਝੇ ਲੇਲੇ ਨੂੰ ਮੋਢਿਆਂ ਉਤੇ ਪਾ ਲਿਆ ਆਖ ਕੇ ਵਿਚਾਰੀ ਮਾਤਾ, ਸ਼ਾਂਤੀ ਰਖ ! ਜਿਧਰ ਨੂੰ ਜਾਏਂਗੀ ਮੈਂ ਸਾਂਭ ਕੇ ਇਹਨੂੰ ਲੈ ਆਵਾਂਗਾ; - ਇਕ ਹੈਵਾਨ ਦਾ ਰੰਜ ਦੂਰ ਕਰ ਸਕਣਾ ਉਹਨਾਂ ਗੁਫ਼ਾਂ ਵਿਚ ਪ੍ਰਾਰਥਨਾ ਕਰਦੇ ਸੰਤਾਂ ਨਾਲ ਬਹਿ ਕੇ ਦੁਨੀਆ ਦੇ ਰੰਜਾਂ ਨੂੰ ਵਿਚਾਰਨ ਨਾਲੋਂ ਕੁਝ ਘਟ ਨਹੀਂ।” ਹਨਾਂ ਆਜੜੀਆਂ ਨੂੰ ਆਖਿਆ 'ਮਿੱਤਰੋ ! ਕਿੱਥੇ ਸਿਖਰ ਦੁਪਹਿਰੀਂ ਤੁਸੀ ਇੱਜੜ ਹੱਕੀ ਜਾਂਦੇ ਹੋ, ਲੋਕ ਸੰਝ ਵੇਲੇ ਭੇਡਾਂ ਨੂੰ ਘਰੀਂ ਲਿਜਾਂਦੇ ਹਨ ? ੧੦੩ Digitized by Panjab Digital Library / www.panjabdigilib.org