ਪੰਨਾ:ਏਸ਼ੀਆ ਦਾ ਚਾਨਣ.pdf/132

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਗਵਾਨ ਮੁਸਕਰਾ ਪਏ, ਬੜੇ ਦਰਦ ਨਾਲ। "ਹਾਂ, ਮੈਂ ਏਸੇ ਤਰ੍ਹਾਂ ਆਖਿਆ ਸੀ, ਪਿਆਰੀ ਕਿਸਾ ਗੋਤਮੀ! ਪਰ ਕੀ ਉਹ ਦਾਣੇ ਤੂੰ ਲੈ ਆਈ ਹੈਂ?" "ਮੈਂ ਸਾਰੇ ਫਿਰੀ, ਭਗਵਾਨ, ਠੰਢੇ ਚਾਰ ਬੱਚੇ ਨੂੰ, ਹਿੱਕ ਨਾਲ ਲਾਈ, ਹਰ ਕੁਟੀਆ ਉਤੇ ਪੁਛਦੀ ਜੰਗਲ ਵਿਚ ਵੀ ਤੇ ਨਗਰ ਵਿਚ ਵੀ, ਆਂਹਦੀ ਸਾਂ: "ਮੈਂ ਬੇਨਤੀ ਕਰਦੀ ਹਾਂ, ਮਿਹਰ ਕਰੋ, ਕੁਝ ਰਾਈ ਦੇਵੋ, ਕਾਲੀ-ਇਕ ਤੋਲਾ",ਤੇ ਜਿਸ ਕੋਲ ਹੁੰਦੀ ਉਹ ਝਬਦੇ ਲਿਆਉਂਦਾ, ਕਿਉਂਕਿ ਦੀਨ ਸਾਰੇ ਦੀਨਾਂ ਉਤੇ ਤਰਸ ਕਰਦੇ ਹਨ; ਪਰ ਜਦੋਂ ਮੈਂ ਪੁਛਦੀ: "ਕੀ ਮੇਰੇ ਮਿੱਤਰ ਦੇ ਘਰ ਵਿਚ ਦੇਵਨੇਤ ਕਦੇ ਕੋਈ ਮੋਇਆ ਤੇ ਨਹੀਂ - ਪਤੀ, ਜਾਂ ਪਤਨੀ, ਜਾਂ ਪੁਤਰ ਜਾਂ ਨੌਕਰ?" ਉਹ ਆਖਦੇ: 'ਓ ਭੈਣ! ਇਹ ਤੂੰ ਕੀ ਆਖਦੀ ਹੈਂ? ਮੋਏ ਬਹੁਤੇ ਤੇ ਜਿਊਂਦੇ ਥੋੜੇ ਹੈਣੀ। ਤਾਂ ਸ਼ੋਕ-ਭਰੇ ਧੰਨਵਾਦ ਨਾਲ ਮੈਂ ਦਾਣੇ ਮੋੜ ਦੇਂਦੀ ਤੇ ਦੂਜੇ ਘਰੀਂ ਜਾ ਮੰਗਦੀ, ਪਰ ਦੂਜੇ ਵੀ ਆਖਦੇ, 'ਆਹ ਲੈ ਦਾਣੇ, ਪਰ ਸਾਡਾ ਨੌਕਰ ਮਰ ਗਿਆ ਹੈ।'

'ਆਹ ਲੈ ਦਾਣੇ' ਪਰ ਸਾਡਾ ਆਦਮੀ ਮਰ ਗਿਆ ਹੈ। 'ਆਹ ਲੈ ਦਾਣੇ, ਪਰ ਜਿਸ ਬੀਜੇ ਸਨ ਉਹ ਮਰ ਗਿਆ ਹੈ।' ਆਹ ਭਗਵਾਨ! ਮੈਨੂੰ ਇਕ ਘਰ ਨਹੀਂ ਲੱਭਾ, ਜਿੱਥੇ ਦਾਣੇ ਸਨ, ਪਰ ਮੌਤ ਨਹੀਂ ਸੀ। ਏਸ ਲਈ ਮੈਂ ਆਪਣਾ ਬੱਚਾ ਛੱਡ ਆਈ ਹਾਂ-ਉਹ ਨਾ ਚੁੰਘਦਾ ਸੀ ਨਾ ਹਸਦਾ ਸੀ - ਨਦੀ ਦੇ ਕੰਢੇ ਜੰਗਲੀ ਵੱਲਾਂ ਦੀ ਛਾਵੇਂ,

੧੦੬