ਪੰਨਾ:ਏਸ਼ੀਆ ਦਾ ਚਾਨਣ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਹਾਨੂੰ ਲੱਭ ਕੇ ਚਰਨ ਪਰਸਨ ਆਈ ਹਾਂ, ਤੇ ਪੁਛਦੀ ਹਾਂ, ਕਿਥੋਂ ਮੈਨੂੰ ਉਹ ਦਾਣੇ ਲੱਭਣਗੇ ਜਿਥੇ ਕੋਈ ਕਦੇ ਮੋਇਆ ਨਹੀਂ, ਕਿ ਮੇਰਾ ਬੱਚਾ ਬਚ ਜਾਵੇ, ਜਿਹੜਾ, ਜੀਕਰ ਉਹ ਆਂਹਦੇ ਸਨ, ਤੇ ਜੀਕਰ ਮੈਂ ਡਰਦੀ ਹਾਂ ਹੁਣ ਮਰ ਗਿਆ ਹੈ।" "ਮੇਰੀ ਭੈਣ! ਤੂੰ ਲੱਭ ਲਿਆ ਹੈ," ਸਾਮੀ ਨੇ ਆਖਿਆ, "ਉਹ ਜੋ ਢੂੰਡਦਿਆਂ ਕਿਸੇ ਨੂੰ ਲੱਭਾ ਨਹੀਂ - ਤੂੰ ਉਹ ਕੌੜੀ ਬੂਟੀ ਲੱਭ ਲਈ ਹੈ ਜੋ ਮੈਂ ਤੈਨੂੰ ਦੇਣੀ ਸੀ। ਤੇਰਾ ਪਿਆਰਾ ਪੁੱਤਰ ਕਲ੍ਹ ਤੇਰੀ ਹਿੱਕ ਉਤੇ ਮੋਇਆ ਸੁੱਤਾ ਸੀ, ਅਜ ਤੈਨੂੰ ਗਿਆਨ ਹੋ ਗਿਆ ਹੈ, ਕਿ ਸਾਰੀ ਚੌੜੀ ਦੁਨੀਆ ਤੇਰੇ ਵਰਗੇ ਸੋਗ ਨਾਲ ਸੋਗੀ ਹੈ। ਸਾਂਝਾ ਸੋਗ ਹੌਲਾ ਹੋ ਜਾਂਦਾ ਹੈ। ਵੇਖ ਭੈਣ! ਮੈਂ ਆਪਣੇ ਲਹੂ ਦਾ ਟੇਪਾ ਟੇਪਾ ਡੋਲ੍ਹ ਦੇਂਦਾ ਜੇ ਉਹ ਤੇਰੇ ਅੱਥਰੂ ਥੰਮ੍ਹ ਸਕਦਾ ਜਾਂ ਉਸ ਸਰਾਪ ਦਾ ਭੇਤ | ਜਿਤ ਸਕਦਾ, ਜਿਹੜਾ ਮਿੱਠੇ ਪ੍ਰੇਮ ਨੂੰ ਸਾਡੀ ਪੀੜ ਬਣਾ ਦੇਂਦਾ ਹੈ ਤੇ ਜਿਹੜਾ ਫੁੱਲਾਂ ਤੇ ਗੁਲਜ਼ਾਰਾਂ ਦੇ ਉਤੋਂ ਦੀ ਜ਼ਬਹਖਾਨੇ ਵਲ - ਜੀਕਰ ਇਹ ਬੇਜ਼ਬਾਨ ਪਸ਼ੂ ਕੁਰਬਾਨੀ ਲਈ ਹਿੱਕੇ ਜਾ ਰਹੇ ਹਨ - ਇਹਨਾਂ ਦੇ ਸ਼ਾਮੀ ਮਨੁੱਖਾਂ ਨੂੰ ਦੁੜਾਈ ਲਈ ਜਾਂਦਾ ਹੈ! ਮੈਂ ਉਹ ਭੇਦ ਢੂੰਡ ਰਿਹਾ ਹਾਂ, ਜਾਹ ਆਪਣੇ ਬੱਚੇ ਨੂੰ ਦੱਬ ਦੇਹ।'

ਫੇਰ ਉਹ ਨਗਰ ਵਿਚ ਦਾਖ਼ਲ ਹੋਏ, ਨਾਲੋ ਨਾਲ ' ਆਜੜੀ ਤੇ ਸ਼ਾਹਜ਼ਾਦਾ, ਉਸ ਵੇਲੇ ਜਦੋਂ ਦੁਰਾਡੀ ਸੋਨਾ ਨਦੀ ਦੇ ਹੌਲੇ ਪਰਵਾਹ ਉਤੇ ਸੂਰਜ ਪਿਆ ਲਿਸ਼ਕਦਾ ਸੀ, ਤੇ ਗਲੀ ਵਿਚ ਫਾਟਕ ਥਾਣੀ ਲੰਮੇ ਪਰਛਾਵੇਂ ਸੁਟ ਰਿਹਾ ਸੀ,

੧੦੨