ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿੱਥੇ ਰਾਜੇ ਦੇ ਆਦਮੀ ਪਹਿਰੇ ਉੱਤੇ ਖੜੇ ਸਨ। ਪਰ ਜਦੋਂ ਉਹਨਾਂ ਸਾਡੇ ਭਗਵਾਨ ਨੂੰ ਲੇਲਾ ਚੁਕੀ ਆਉਂਦਿਆਂ ਵੇਖਿਆ, ਸਿਪਾਹੀ ਪਰ੍ਹਾਂ ਖੜੋ ਗਏ,ਮੰਡੀ ਦੇ ਲੋਕਾਂ ਗੱਡੇ ਇਕ ਪਾਸੇ ਖਿੱਚ ਦਿਤੇ, ਬਜ਼ਾਰ ਵਿਚ ਦੁਕਾਨਦਾਰਾਂ ਤੇ ਗਾਹਕਾਂ ਨੇ ਜੀਭਾਂ ਦੇ ਜੰਗ ਥ੍ਹਮ ਲੲ ੍ਹਉਸ ਕੋਮਲ ਮੁਖੜੇ ਉੱਤੇ ਤੱਕਣ ਲਈ; ਲੁਹਾਰ ਦਾ ਚੁਕਿਆ ਹਥੋੜਾ ਰੁਕ ਗਿਆ, ਜੁਲਾਹੇ ਨੂੰ ਤਾਣੀ ਭੁਲ ਗਈ, ਲਿਖਾਰੀ ਨੂੰ ਉਹਦਾ ਕਾਗ਼ਜ਼, ਤੇ ਸਰਾਫ਼ ਨੂੰ ਗਿਣਤੀ, ਅਣਖ਼ਿਆਲੇ ਚੌਲਾਂ ਦੇ ਢੇਰ ਚੋਂ ਸ਼ਿਵਜੀ ਦੇ ਸਾਨ੍ਹ ਨੇ ਖੁਲ੍ਹਾ ਬੁਰਕ ਮਾਰਿਆ, ਹਲਵਾਈ ਦਾ ਦੁੱਧ ਗੜਵੀ ਭਰ ਕੇ ਡੁਲ੍ਹ ਪਿਆ, ਜਦੋਂ ਉਸ ਭਗਵਾਨ ਨੂੰ ਏਸ ਤਰ੍ਹਾਂ ਨਿਰਮਾਣ ਤੁਰਦਿਆਂ ਵੇਖਿਆ, ਪਰ ਇਕ ਅਚਰਜ ਸੁਹਣੀ ਗੌਰਵਤਾ ਨਾਲ ਭਰਪੂਰ। ਕਈ ਇਸਤ੍ਰੀਆਂ ਬਰੂਹਾਂ ਵਿਚ ਖੜੋ ਗਈਆਂ, ਪੁਛਦੀਆਂ: "ਇਹ ਕੌਣ ਹੈ ਭੇਟ ਲਿਆਉਣ ਵਾਲਾ, ਕਿਹੀ ਛੱਬ ਨਾਲ ਸ਼ਾਂਤੀ ਖਿਲਾਰਦਾ ਤੁਰਿਆ ਜਾਂਦਾ ਹੈ? ਇਹ ਕਿਹੜੀ ਜ਼ਾਤ ਦਾ ਹੈ? ਅਜਿਹੇ ਮਿੱਠੇ ਨੇਤਰ ਕਿਥੋਂ ਲਿਆਂਦੇ ਸੂ? ਕੀ ਇਹ ਸਾਕ੍ਰ ਹੈ ਜਾਂ ਦੇਵ ਰਾਜ?"

ਤੇ ਕਈਆਂ ਆਖਿਆ: "ਇਹ ਉਹ ਪਵਿੱਤ੍ਰ ਮਨੁੱਖ ਹੈ,ਜਿਹੜਾ ਪਹਾੜੀ ਉਤੇ ਰਿਸ਼ੀਆਂ ਦੇ ਨਾਲ ਰਹਿੰਦਾ ਹੈ।" ਪਰ ਭਗਵਾਨ, ਮਗਨ-ਚਤ ਤੁਰਦੇ ਗਏ, ਸੋਚਦੇ, "ਸ਼ੋਕ ਸਾਰੀਆਂ ਭੇਡਾਂ ਲਈ, ਜਿਨ੍ਹਾਂ ਦਾ ਕੋਈ ਆਜੜੀ ਨਹੀਂ, ਬਿਨਾਂ ਰਹਿਬਰੋਂ ਹਨੇਰੇ ਵਿਚ ਭਟਕਦੀਆਂ ਨੇ, ਅੰਨੇਵਾਹ ਮੌਤ ਦੀ ਖੰਜਰ

੧੦੮