ਪੰਨਾ:ਏਸ਼ੀਆ ਦਾ ਚਾਨਣ.pdf/135

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਵਲ “ਮੈਂ- ਮੈਂ ਕਰਦੀਆਂ ਜਾਂਦੀਆਂ ਨੇ, ਜੇਕਰ ਇਹ ਬੇ-ਜ਼ਬਾਨ ਪਸ਼ੂ ਜਿਹੜੇ ਹੈਣ ਉਹਨਾਂ ਦੇ ਹੀ ਸਾਕ ਸੈਣ !`` | ਤਦ ਕਿਸੇ ਨੇ ਰਾਜੇ ਨੂੰ ਆਖਿਆ, “ਏਥੇ ਇਕ ਪੂਜਯ ਤਿਆਗੀ ਆਇਆ ਹੈ, ਉਸ ਇੱਜੜ ਨੂੰ ਨਾਲ ਲਿਆਇਆ ਹੈ, ਜਿਹੜਾ ਤੁਸਾਂ ਅੱਜ ਭੇਟ ਚੜਾਨ ਲਈ ਮੰਗਾਇਆ ਹੈ। ਰਾਜਾ ਆਪਣੇ ਪੂਜਾ-ਕਮਰੇ ਵਿਚ ਖੜੋਤਾ ਸੀ, ਦੁਪਾਸੀਂ ਚਿੱਟੇ ਚੋਲਿਆਂ ਵਾਲੇ ਬ੍ਰਾਹਮਣ ਮੰਤਰ ਉਚਾਰ ਰਹੇ ਸਨ, ਤੇ ਵਿਚਲੇ ਹਵਨ ਕੁੰਡ ਵਿਚ ਅਹੂਤੀਆਂ ਪਾ ਕੇ ਅਗਨੀ ਨੂੰ ਜੂਲਤ ਕਰ ਰਹੇ ਸਨ । ਸੁਗੰਧਤ ਲੱਕੜੀਆਂ ਵਿਚੋਂ ਰੌਸ਼ਨ ਜੀਭਾਂ ਲਟ ਲਟ ਕਰਦੀਆਂ ਸਨ। ਪਚਾਕੇ ਮਾਰਦੀਆਂ, ਕੁੰਡਲ ਬਣਾਂਦੀਆਂ, ਜਦੋਂ ਘਿਉ, ਸਮਿੱਗੀ ਤੇ ਸੋਮ-ਰਸ, . ਦੀਆਂ ਦਾਤਾਂ ਨੂੰ ਚਟਦੀਆਂ । ਤੇ ਏਸ ਢੇਰ ਦੇ ਦੁਆਲੇ ਇਕ ਗਾੜੀ ਲਾਲ ਨਦੀ ਹੋਲੀ ਤੁਰਦੀ, ਰੇਤ ਵਿਚ ਚੁਸੀਂਦੀ, ਪਰ ‘‘ਮੈਂ-ਮੈਂ’’ ਕੁਰਲਾਂਦੇ ਮਜ਼ਲੂਮਾਂ ਦੇ ਲਹੂ ਨਾਲ ਵਹਿੰਦੀ ਜਾਂਦੀ ਸੀ । ਇਕ ਲੰਮਾ ਪਾਇਆ ਸੀ, ਚਿਤ ਮਿਤਾ ਬਕਰਾ, ਲੰਮੇ ਸਿਝਾਂ ਵਾਲਾ, ਮੰਜ ਨਾਲ ਉਹਦਾ ਸਿਰ ਪਿਛਾਂਹ ਬੱਧਾ ਸੀ, ਤੇ ਖਿਚੀ ਪੌਣ ਉਤੇ ਇਕ ਬਹਿਮਣ ਛੁਰੀ ਫੇਰਦਾ ਸੀ ਤੇ ਆਂਹਦਾ ਸੀ: “ਇਹ, ਭਿਆਨਕ ਦੇਵਤਿਓ, ਬਿੰਬਸਾਰ ਵਲੋਂ ਕਈ ਯੋਜਨਾ ਦੀ ਮਹਾ-ਭੇਟ ਦਿੱਤੀ ਜਾ ਰਹੀ ਹੈ: ਲਹੂ ਦੀਆਂ ਛੂਟਦੀਆਂ ਧਾਰਾਂ ਵੇਖ ਕੇ ਖੁਸ਼ ਹੋਵੇ, ૧૦ Digitized by Panjab Digital Library / www.panjabdigilib.org