ਪੰਨਾ:ਏਸ਼ੀਆ ਦਾ ਚਾਨਣ.pdf/136

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸੁਗੰਧਤ ਲਾਟਾਂ ਉਤੇ ਪਲੇ ਹੋਏ ਭੁਜਦੇ ਮਾਸ ਦੀ ਖ਼ੁਸ਼ਬੋ ਨਾਲ ਆਨੰਦ ਮਈ ਹੋਵੇ, ਤੇ ਰਾਜੇ ਦੇ ਪਾਪ ਏਸ ਬਕਰੇ ਉਤੇ ਧਰੇ ਜਾਣ, ਤੇ ਇਹ ਅਗਨੀ ਉਹਨਾਂ ਨੂੰ ਭਸਮ ਕਰ ਦੇਵੇ, ਕਿਉਂਕਿ ਹੁਣ ਮੈਂ ਮਾਰਦਾ ਹਾਂ । | ਪਰ ਬੁਧ ਨੇ ਹਿਤ ਨਾਲ ਆਖਿਆ, “ਇਹਨੂੰ ਨਾ ਮਾਰਨ ਦਿਓ, ਮਹਾਰਾਜਨ ! ਤੇ ਇਹ ਆਖ ਕੇ ਬਕਰੇ ਦੇ ਬੰਦ ਖੋਹਲ ਦਿਤੇ, ਕਿਸੇ ਨੇ ਵਰਜਿਆ ਨਾ, ਉਹਦਾ ਜਲਾਲ ਕੁਝ ਐਸਾ ਸੀ । ਤਦ, ਆਗਿਆ ਮੰਗ ਕੇ, ਉਸ ਨੇ ਜ਼ਿੰਦਗੀ ਦਾ ਕਥਨ ਕੀਤਾ; ਜਿਹੜੀ ਲੈ ਸਭ ਸਕਦੇ ਹਨ, ਦੇ ਕੋਈ ਨਹੀਂ ਸਕਦਾ, ਜ਼ਿੰਦਗੀ ਜਿਸ ਨੂੰ ਸਾਰੇ ਜੀਵ ਪਿਆਰਦੇ ਤੇ ਲੋੜਦੇ ਹਨ, ਅਸਚਰਜ, ਪਿਆਰੀ, ਤੇ ਸਭ ਨੂੰ ਸੁਆਦਲੀ, ਸਭ ਤੋਂ ਛੋਟੇ ਨੂੰ ਵੀ; ਹਾਂ, ਸਭ ਲਈ ਇਕ ਬਰਕਤ, ਜਿੱਥੇ ਤਰਸ ਹੈ, ਕਿਉਂਕਿ ਤਰਸ ਹੀ ਦੁਨੀਆਂ ਨੂੰ ਨਿਤਾਣਿਆਂ ਲਈ ਕੋਮਲ ਤੇ ਤਕੜਿਆਂ ਲਈ ਸ਼ੋਭਨੀਕ ਬਣਾਂਦਾ ਹੈ । ਆਪਣੇ ਇੱਜੜ ਦੇ ਗੁੰਗੇ ਬੁਲਾਂ ਵਿਚ, ਉਸ ਨੇ ਸ਼ੋਕ-ਭਰੇ ਤਰਲੇ ਲੈਂਦੇ ਵਾਕ ਪਾਏ, ਤੇ ਪ੍ਰਗਟ ਕੀਤਾ, ਕੀਕਰ ਦੇਵਤਿਆਂ ਕੋਲੋਂ ਦਯਾ ਮੰਗਣ ਵਾਲਾ ਮਨੁੱਖ ਉਹਨਾਂ ਲਈ ਨਿਰਦਈ ਹੁੰਦਾ ਹੈ । ਜਿਨ੍ਹਾਂ ਦਾ ਉਹ ਦੇਵਤਾ ਹੈ; ਪਰ ਸਾਰੀ ਜ਼ਿੰਦਗੀ ਇਕੋ ਸਾਂਝੀ ਲੜੀ ਵਿਚ ਪ੍ਰੋਤੀ ਹੈ, ਤੇ ਜਿਨਾਂ ਨੂੰ ਅਸੀ ਮਾਰਦੇ ਹਾਂ, ਇਹਨਾਂ ਦੁਧ ਤੇ ਉੱਨ ਦੀ ਆਜਿਜ਼ ਭੇਟ ਸਾਨੂੰ ਦਿੱਤੀ ਸੀ, ਤੇ ਮਾਰਨ ਵਾਲੇ ਹੱਥਾਂ ਉਤੇ ਪੂਰਨ ਸ਼ਰਧਾ ਰੱਖੀ ਸੀ । ੧੧o Digitized by Panjab Digital Library / www.panjabdigilib.org