ਪੰਨਾ:ਏਸ਼ੀਆ ਦਾ ਚਾਨਣ.pdf/137

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲੇ ਭਗਵਾਨ ਨੇ ਦਸਿਆ, ਜੀਕਰ ਗ੍ਰੰਥਾਂ ਵਿਚ ਲਿਖਿਆ ਹੈ, ਕਿ ਮੋਇਆਂ ਕਈ ਪਸ਼ੂ ਪੰਛੀ ਬਣ ਜਾਂਦੇ ਹਨ, ਤੇ ਕਈ ਪਸ਼ੂ ਮਨੁੱਖ ਦੀ ਪਦਵੀ ਪਾਂਦੇ ਹਨ, ਚੰਗਿਆੜਾ ਉਡਦਾ ਉਡਾਂਦਾ ਕਦੇ ਜੋਤ ਬਣ ਜਾਂਦਾ ਹੈ। ਏਸ ਲਈ ਮਾਰਨਾ ਇਕ ਨਵਾਂ ਪਾਪ ਹੈ, ਕਿਉਂਕਿ ਆਤਮਾ ਦੀ ਚੜਾਈ ਵਿਚ ਵਿਘਨ ਪਾਂਦਾ ਹੈ। ਨਾ ਹੀ, ਓਸ ਆਖਿਆ, ਕੋਈ ਆਪਣੀ ਆਤਮਾ ਨੂੰ ਲਹੂ ਨਾਲ ਧੋ ਸਕਦਾ ਹੈ; ਨਾ ਚੰਗੇ ਦੇਵਤਿਆਂ ਨੂੰ ਲਹੂ ਨਾਲ ਪ੍ਰਸੰਨ ਕਰ ਸਕਦਾ ਹੈ; ਨਾ ਵੱਢੀ ਦੇ ਸਕਦਾ ਹੈ, ਤੇ ਬੱਧੇ ਹੋਏ ਮਸੂਮ ਪਸ਼ੂ ਦੇ ਮੱਥੇ ਉਤੇ ਆਪਣੇ ਪਾਪਾਂ ਦਾ ਇਕ ਵਾਲ ਜਿੰਨਾਂ ਭਾਰ ਵੀ ਧਰ ਸਕਦਾ ਹੈ। ਸਭ ਨੂੰ ਆਪਣੇ ਮਾੜੇ ਕਰਮਾਂ ਦਾ ਉੱਤਰ ਇਕੱਲਿਆਂ ਦੇਣਾ ਹੋਵੇਗਾ,

ਬ੍ਰਹਿਮੰਡ ਦੀ ਅਟੱਲ ਗਣਤ ਵਿਦਿਆ ਦੇ ਅਨੁਸਾਰ, ਜਿਹੜੀ ਭਲੇ ਨੂੰ ਭਲਾ ਤੇ ਬੁਰੇ ਨੂੰ ਬੁਰਾ ਦੇਂਦੀ ਹੈ, ਤੋਲ ਨਾਲ ਬਰਾਬਰ ਤੋਲ, ਕੰਮਾਂ, ਸ਼ਬਦਾਂ ਤੇ ਖ਼ਿਆਲਾਂ ਸਭ ਲਈ; ਹਰ ਵੇਲੇ ਜਾਗਦੀ, ਚੇਤਨ, ਮੁਨਸਿਫ਼ ਤੇ ਅਹਿੱਲ; ਜਿਹੜੀ ਸਾਰੇ ਭਵਿੱਸ਼ ਨੂੰ ਬੀਤੇ ਦਾ ਫਲ ਬਣਾਂਦੀ ਹੈ। ਏਉਂ ਭਗਵਾਨ ਨੇ ਆਖਿਆ, ਇਹੋ ਜਿਹੇ ਤਰਸ ਭਰਪੂਰ ਸ਼ਬਦ ਬੋਲੇ ਇਹੋ ਜਿਹੀ ਸਚਿਆਈ ਤੇ ਰਹਿਮ ਦੀ ਉੱਚੀ ਮਹੱਤਤਾ ਨਾਲ, ਕਿ ਬ੍ਰਹਿਮਣਾਂ ਨੇ ਆਪਣੇ ਲਹੂ-ਰੱਤੇ ਹੱਥਾਂ ਨੂੰ ਕਪੜੇ ਨਾਲ ਕੱਜ ਲਿਆ, ਤੇ ਰਾਜਾ ਨੇੜੇ ਆ ਖਲੋਤਾ, ਤੇ ਹਥ ਜੋੜ ਕੇ ਬੁਧ ਦਾ ਸਨਮਾਨ ਕੀਤਾ। ਭਗਵਾਨ ਬੋਲਦੇ ਗਏ, ਇਹ ਸਿਖਿਆ ਦੇਂਦੇ ਕਿ ਧਰਤੀ ਕੇਡੀ ਸੁਹਣੀ ਹੋ ਜਾਵੇ, ਜੇ ਸਾਰੇ ਜੀਵ

੧੧੧