ਪੰਨਾ:ਏਸ਼ੀਆ ਦਾ ਚਾਨਣ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਤ੍ਰਤਾਈ ਤੇ ਭੋਜਨ ਦੀ ਸਾਂਝੀ ਵਰਤੋਂ ਦੇ ਰਿਸ਼ਤੇ ਵਿਚ ਜੁੜੇ ਹੋਣ; ਰਤ-ਹੀਨ ਪਵਿੱਤ੍ਰ ਭੋਜਨ, ਸੁਨਹਿਰੀ ਅਨਾਜ, ਲਹਿ ਲਹਿ ਕਰਦੇ ਫੁਲ, ਮਿੱਠੇ ਸਾਗ ਜਿਹੜੇ ਸਭ ਲਈ ਉਗਦੇ ਹਨ, ਸਾਫ਼ ਪਾਣੀ, ਭੁਖ ਤ੍ਰੇਹ ਮਿਟਾਨ ਲਈ ਕਾਫ਼ੀ ਹਨ। ਇਹ ਗੱਲਾਂ ਜਦੋਂ ਉਹਨਾਂ ਸੁਣੀਆਂ, ਕੋਮਲ ਬਚਨਾਂ ਦੀ ਤਾਕਤ ਨੇ ਉਹਨਾਂ ਨੂੰ ਅਜਿਹਾ ਜਿੱਤਿਆ, ਕਿ ਬ੍ਰਹਿਮਣਾਂ ਨੇ ਆਪ ਹੀ ਹਵਨ-ਕੁੰਡ ਦਾ ਢੇਰ ਖਿਲਾਰ ਦਿੱਤਾ, ਤੇ ਛੁਰੇ ਵਗਾਹ ਮਾਰੇ; ਤੇ ਸਾਰੇ ਰਾਜ ਵਿਚ ਦੂਜੇ ਦਿਨ ਹੁਕਮ ਫਿਰ ਗਿਆ, ਨਗਾਰਚੀਆਂ ਨੇ ਸੁਣਾਇਆ,ਪਹਾੜਾਂ ਤੇ ਥੰਮ੍ਹਾਂ ਉਤੇ ਉਕਰਿਆ ਗਿਆ "ਰਾਜੇ ਦੀ ਰਜ਼ਾ ਹੈ:_

ਭੇਟਾ ਲਈ ਖ਼ੂੰਨ ਹੁੰਦੇ ਰਹੇ ਹਨ, ਭੋਜਨ ਲਈ ਗਲੇ ਕੱਟੇ ਜਾਂਦੇ ਰਹੇ ਹਨ, ਪਰ ਅਗੋਂ ਤੋਂ ਕੋਈ ਕਿਸੇ ਦਾ ਲਹੂ ਨਹੀਂ ਡੋਲ੍ਹੇਗਾ, · ਨਾ ਮਾਸ ਖਾਇਗਾ, ਅਸਾਂ ਵੇਖ ਲਿਆ ਹੈ ਕਿ ਗਿਆਨ ਵਧਦਾ ਹੈ, ਜ਼ਿੰਦਗੀ ਇਕੋ ਹੈ, ਤੇ ਤਰਸ ਤਰਸ-ਵਾਨਾਂ ਉਤੇ ਹੀ ਕੀਤਾ ਜਾ

ਸਕਦਾ!" ਇਹ ਹੁਕਮ ਸੀ, ਤੇ ਉਸ ਦਿਨ ਤੋਂ ਉਪ੍ਰੰਤ, ਸਾਰੇ ਜੀਵਾਂ ਵਿਚਕਾਰ ਇਕ ਮਿਠੀ ਸ਼ਾਂਤੀ ਦਾ ਪ੍ਰਵੇਸ਼ ਹੋ ਗਿਆ, ਮਨੁੱਖ ਤੇ ਮਨੁੱਖ ਦੀ ਸੇਵਾ ਕਰਨ ਵਾਲੇ ਪਸ਼ੂ, ਤੇ ਪੰਛੀਆਂ ਵਿਚਕਾਰ ਤੇ ਗੰਗਾ ਦੇ ਕੰਢਿਆਂ ਉਤੇ ਜਿਥੇ ਸਾਡੇ ਭਗਵਾਨ ਕੋਮਲ ਬਚਨਾਂ ਤੇ ਸਾਧੂ ਸੁਭਾਉ ਨਾਲ ਸਿਖਿਆ ਦੇਂਦੇ ਸਨ। ਸਚ ਮੁਚ ਭਗਵਾਨ ਦਾ ਚਿਤ ਏਸ ਤਰ੍ਹਾਂ ਤਰਸ ਭਰਪੂਰ ਸੀ,

૧૧૨

੧੧੨