ਪੰਨਾ:ਏਸ਼ੀਆ ਦਾ ਚਾਨਣ.pdf/14

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਅਨੁਵਾਦਿਕ ਵਲੋਂ

ਸਰ ਐਡਵਿਨ ਆਰਨਲਡ ੧੮੩੨ ਵਿਚ ਪੈਦਾ ਹੋਏ ਤੇ ੧੯੦੪ ਵਿਚ ਪੂਰੇ ਹੋਏ ਸਨ। ਆਕਸਫ਼ੋਰਡ ਵਿਚ ਪੜ੍ਹ ਕੇ ਇਹ ਕਈ ਸਾਲ ਪੂਨਾ ਕਾਲਜ ਵਿਚ ਸੰਸਕ੍ਰਿਤ ਦੇ ਪ੍ਰੋਫੈਸਰ ਰਹੇ। ੧੮੬੧ ਵਿਚ ਇਹ ਵਾਪਸ ਇੰਗਲਿਸਤਾਨ ਚਲੇ ਗਏ। ਉਥੇ ਡੇਲੀ ਟੈਲੀਗ੍ਰਾਫ ਦੇ ਐਡੀਟੋਰੀਅਲ ਸਟਾਫ਼ ਵਿਚ ਸ਼ਾਮਲ ਹੋ ਗਏ। ਤੇ ਜਰਨਿਲਿਜ਼ਮ ਵਿਚ ਬੜਾ ਨਾਮ ਪੈਦਾ ਕੀਤਾ। ਫੇਰ ਉਨ੍ਹਾਂ ਨੇ ਕਈ ਪੁਸਤਕਾਂ ਲਿਖੀਆਂ, ਜਿਨ੍ਹਾਂ ਵਿਚੋਂ "ਏਸ਼ੀਆ ਦਾ ਚਾਨਣ" ਸੁਪ੍ਰਸਿਧ ਹੈ। "ਦੁਨੀਆਂ ਦਾ ਚਾਨਣ," "ਭਰੋਸੇ ਦੇ ਮੋਤੀ," "ਕੰਵਲ ਤੇ ਹੀਰਾ," "ਭਾਰਤੀ ਗੀਤਾਂ ਦਾ ਗੀਤ," ਤੇ "ਭਾਰਤੀ ਪੇਂਡੂ ਕਵਿਤਾਵਾਂ" ਵੀ ਬਹੁਤ ਪ੍ਰਸਿਧ ਹਨ।
ਜਿਸ ਤਰ੍ਹਾਂ ਫ਼ਰਿਟਜ਼ ਜੋਰਲਡ ਨੇ ਉਮਰ ਖ਼ਿਆਮ ਦੀ ਕਵਿਤਾ ਦੇ ਅਨੁਵਾਦ ਵਿਚ ਅਸਲੀ ਵਰਗੀ ਰੂਹ ਫੂਕ ਕੇ ਦੁਨੀਆ ਨੂੰ ਉਮਰ ਖ਼ਿਆਮ ਦਾ ਆਸ਼ਿਕ ਬਣਾ ਦਿਤਾ ਸੀ, ਉਸੇ ਤਰ੍ਹਾਂ ਸਰ ਐਡਵਿਨ ਆਰਨਲਡ ਨੇ ਅੰਗ੍ਰੇਜ਼ੀ ਦੁਨੀਆ ਨੂੰ ਮਹਾਤਮਾ ਬੁਧ ਦਾ ਪ੍ਰੀਤਵਾਨ ਬਣਾ ਦਿਤਾ ਹੈ। ਅਜ ਯੂਰਪ ਵਿਚ ਜਿਹੜੇ ਹਜ਼ਾਰਾਂ ਬੁਧ ਦੇ ਪੈਰੋ ਹਨ, ਉਹ ਏਸੇ ਕਿਤਾਬ ਦੀ ਤੁਫ਼ੈਲ ਹਨ।

ਇਹ ਕਿਤਾਬ ਉਨ੍ਹਾਂ ਗਿਣਤੀ ਦੀਆਂ ਕਿਤਾਬਾਂ ਵਿਚੋਂ ਹੈ। ਜਿਹੜੀਆਂ ਬਾਰ ਬਾਰ ਨਵੇਂ ਸੁਆਦ ਨਾਲ ਪੜ੍ਹੀਆਂ ਜਾ ਸਕਦੀਆਂ ਤੇ ਨਵੀਂ ਪ੍ਰੇਰਨਾ ਤੇ ਸਿਖਿਆ ਦੇ ਸਕਦੀਆਂ ਹਨ। ਇਹ ਪੁਸਤਕ ਮੈਂ ਪਹਿਲੀ ਵਾਰੀ, ਕੋਈ ਵੀਹ ਵਰ੍ਹੇ ਹੋਏ, ਈਰਾਨ ਵਿਚ ਇਕ ਅਮ੍ਰੀਕਨ ਪਾਦਰੀ ਕੋਲੋਂ ਮੰਗ ਕੇ ਪੜ੍ਹੀ ਸੀ। ਉਸ ਦੇ ਬਾਅਦ