ਉਗਵਿਲਵਾ ਦੀ ਓਰ, ਚਿੱਤ ਵਿਚ ਸ਼ਾਂਤੀ ਅਜੇ ਨਹੀਂ ਸੀ,
ਚਿਹਰਾ ਪਤਲਾ, ਛੇ ਵਰਿਆਂ ਦੀ ਢੂੰਡ ਨਾਲ ਲਿੱਸਾ ਹੋਇਆ ਸੀ।
ਪਰ ਪਹਾੜੀ ਉਤੇ ਤੇ ਬੇਲੇ ਵਿਚ ਰਹਿਣ ਵਾਲਿਆਂ,
ਅਲਾਰਾ, ਉਦਰਾ ਤੇ ਪੰਜਾਂ ਹਠੀ-ਤਪੀਆਂ ਨੇ
ਉਹਨਾਂ ਨੂੰ ਰੋਕਿਆ ਸੀ, ਇਹ ਦਸ ਕੇ ਕਿ ਸਭ ਕੁਝ
ਸ਼ਾਸਤਰਾਂ ਵਿਚ ਸਪਸ਼ਟ ਲਿਖਿਆ ਹੈ, ਤੇ ਕੋਈ
ਸ੍ਰੁਤੀ ਤੇ ਸਿਮ੍ਤੀ ਤੋਂ ਉੱਚਾ ਨਹੀਂ ਜਾ ਸਕਦਾ,
ਉੱਚੇ ਤੋਂ ਉੱਚਾ ਮਹਾਤਮਾ ਵੀ ਏਦੂੰ ਉੱਚਾ ਨਹੀਂ ਜਾ ਸਕਦਾ।
ਕਿਉਂਕਿ ਨਾਸ਼ਮਾਨ ਮਨੁੱਖ ਕੀਕਰ ਗਿਆਨ-ਕਾਂਡ ਨਾਲੋਂ ਸਿਆਣਾ ਹੋ ਸਕਦਾ ਹੈ, ਜਿਸ ਦੇ ਵਿਚ ਦਸਿਆ ਹੈ,
ਕਿ ਬ੍ਰਹਮ ਦਾ ਨਾ ਅਕਾਰ ਹੈ ਨਾ ਕੋਈ ਕਰਮ ਹੈ,
ਨਾ ਉਹਦੇ ਵਿਚ ਕਾਮਨਾ ਹੈ, ਤੇ ਉਹ ਸ਼ਾਂਤ, ਨਿਰਗੁਣ ਤੇ ਅਚੱਲ ਹੈ, ਪਵਿਤਰ,ਜੀਵਨ,ਪਵਿਤਰ ਸੰਸਕਾਰ,ਪਵਿਤਰ ਆਨੰਦ?
ਕੀਕਰ ਆਦਮੀ ਕਰਮ-ਕਾਂਡ ਨਾਲੋਂ ਚੰਗੇਰਾ ਹੋ ਸਕਦਾ ਹੈ,
ਜਿਸ ਵਿਚ ਕਾਮਨਾ ਤੇ ਕਰਮ ਤੋਂ ਸੁਤੰਤ੍ਰ ਹੋਣ ਦਾ ਢੰਗ ਦਸਿਆ ਹੈ,
ਕੀਕਰ ਮਨੁੱਖ ਆਪੇ ਦਾ ਬੰਧਨ ਤੋੜ ਸਕਦਾ ਹੈ ਤੇ ਏਸ ਤਰਾਂ
ਨਿਸ਼ਕਾਮ ਹੋਕੇ
ਕੀਕਰ ਰਬ ਬਣ ਸਕਦਾ ਤੇ ਵਿਸ਼ਾਲ ਜੋਤ ਵਿਚ ਇਕ-ਮਿਕ ਹੋ
ਸਕਦਾ ਹੈ;
ਅਸੱਤ ਤੋਂ ਸਤ ਵਲ ਰੁਚੀ ਕਰ ਕੇ, ਇੰਦਰਿਆਂ ਦੀ ਲੜਾਈ ਜਿਤ ਕੇ
ਕੀਕਰ ਮਨੁੱਖ ਸਦੀਵੀ ਅਮਨ ਵਿਚ, ਜਿਥੇ ਖ਼ਾਮੋਸ਼ੀ ਰਹਿੰਦੀ ਹੈ
ਪ੍ਰਵੇਸ਼ ਕਰ ਸਕਦਾ ਹੈ?
ਕੰਵਰ ਨੇ ਇਹਨਾਂ ਸਭ ਨੂੰ ਸੁਣਿਆ,
ਪਰ ਚਿਤ ਸ਼ਾਂਤ ਨਾ ਹੋਇਆ।
ਪੰਨਾ:ਏਸ਼ੀਆ ਦਾ ਚਾਨਣ.pdf/142
ਨੈਵੀਗੇਸ਼ਨ 'ਤੇ ਜਾਓ
ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
