ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/144

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇਹਦੇ ਨੇੜੇ ਸੈਨਾਨੀ ਗ੍ਰਾਮ ਦੇ ਕੋਠੇ ਖਜੂਰਾਂ ਦੇ ਝੁੰਡਾਂ ਵਿਚੋਂ ਦੀ ਦਿਸਦੇ ਸਨ, ਜਿੱਥੇ ਸਾਦੇ ਲੋਕ ਜਟਕੀ ਮੁਸ਼ੱਕਤ ਵਿਚ ਵਸਦੇ ਸਨ।

ਇਕ ਵਾਰੀ ਫੇਰ ਜੰਗਲੀ ਏਕਾਂਤ ਵਿਚ ਭਗਵਾਨ ਬੁਧ ਮਨੁਖਾਂ ਦੇ ਦੁਖਾਂ ਨੂੰ ਵਿਚਾਰਦੇ ਸਨ, ਕਿਸਮਤ ਦੇ ਕੰਮਾਂ, ਗ੍ਰੰਥਾਂ ਦੇ ਸਿਧਾਂਤਾਂ, ਜੰਗਲੀ ਜਨੌਰਾਂ ਦੀ ਸਿੱਖਿਆ; ਉਸ ਖ਼ਾਮੋਸ਼ੀ ਦੇ ਭੇਤਾਂ ਨੂੰ ਜਿਥੋਂ ਸਭ ਆਉਂਦੇ ਹਨ, ਉਸ ਹਨੇਰੇ ਦੇ ਭੇਤਾਂ ਨੂੰ ਜਿੱਥੇ ਸਭ ਜਾਂਦੇ ਹਨ, ਵਿਚਲੀ ਜ਼ਿੰਦਗੀ ਨੂੰ ਜਿਹੜੀ ਡਾਟ ਦੀ ਤਰ੍ਹਾਂ ਅਸਮਾਨ ਵਿਚ ਇਕ ਬੱਦਲੋਂ ਦੂਜੇ ਬੱਦਲ ਤਕ ਉਸਰਦੀ ਹੈ, ਜਿਸ ਦੀਆਂ ਕੰਧਾਂ ਧੁੰਧ ਦੀਆਂ ਤੇ ਪਾਏ ਭਾਫ਼ ਦੇ ਹਨ, ਤੇ ਜਿਸ ਦੇ ਮੋਤੀ ਹੀਰਿਆਂ ਤੇ ਲਾਲਾਂ ਦਾ ਹੁਸਨ ਮੁੜ ਪੰਘਰ ਕੇ ਮੁੱਕ ਜਾਂਦਾ ਹੈ। ਕਈ ਮਹੀਨੇ ਭਗਵਾਨ ਨੇ ਏਸ ਜੰਗਲ ਵਿਚ ਸਮਾਧੀ ਲਾਈ; ਏਸ ਤਰਾਂ ਮਗਨ ਕਿ ਕਈ ਵਾਰੀ ਰੋਟੀ-ਵੇਲਾ ਭੁੱਲ ਜਾਂਦੇ, ਸੂਰਜ ਡੁੱਬ ਜਾਂਦਾ, ਚੰਨ ਉੱਚਾ ਹੋ ਜਾਂਦਾ, ਤਾਂ ਖ਼ਾਲੀ ਕਰਮੰਡਲ ਵਲ ਵੇਖਦੇ, ਤੇ ਕਿਸੇ ਬਾਂਦਰ ਦੇ ਝਾਏ, ਜਾਂ ਤੋਤੇ ਦੇ ਟੁਕ ਸੁੱਟੇ ਫਲਾਂ ਨਾਲ ਭੁੱਖ ਬੁਝਾਂਦੇ। ਏਸ ਤਰ੍ਹਾਂ ਮੁਖੜੇ ਦਾ ਜਲਾਲ ਉਡ ਗਿਆ, ਸਰੀਰ, ਆਤਮਾ ਦੀ ਭਾਰੀ ਚਿੰਤਾ ਹੇਠਾਂ, ਦਿਨੋ ਦਿਨ ਸੁਕ ਗਿਆ, ਤੇ ਬੁਧ ਦੀ

੧੧੮