ਪੰਨਾ:ਏਸ਼ੀਆ ਦਾ ਚਾਨਣ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਛਾਣ ਦੀਆਂ ਬੱਤੀ ਨਿਸ਼ਾਨੀਆਂ ਉਡ ਗਈਆਂ।
ਸਾਲ ਦੀ ਟਹਿਣੀ ਤੋਂ ਢੱਠਿਆ ਸੁੱਕਾ ਪੱਤਾ
ਜਿਹੜਾ ਉਹਦੇ ਪੈਰਾਂ ਵਿਚ ਖੜ ਖੜ ਉਡਦਾ ਸੀ,
ਬਹਾਰ ਦੀ ਕੂਲੀ ਹਰਿਆਵਲ ਨਾਲ ਫੇਰ ਕੁਝ ਮਿਲਦਾ ਸੀ,
ਪਰ ਬੁਧ ਦੇ ਸਰੀਰ ਉੱਤੇ
ਉਸ ਆਪਣੀ ਧਰਤੀ ਦੇ ਫੁਲ ਸ਼ਹਿਜ਼ਾਦੇ ਦਾ,
ਕੋਈ ਚਿੰਨ੍ਹ ਬਾਕੀ ਨਹੀਂ ਸੀ।
ਤੇ ਇਕ ਵਾਰੀ, ਏਸ ਤਰ੍ਹਾਂ ਮੁਕਿਆ ਹੋਇਆ ਕੰਵਰ...
ਗ਼ਸ਼ ਖਾ ਕੇ ਭੌਂ ਉਤੇ ਢੈ ਪਿਆ,
ਜਿਵੇਂ, ਕੋਈ, ਮਕਤੂਲ ਜਿਸ ਦਾ ਨਾ ਸਾਹ ਉਠਦਾ
ਨਾ ਲਹੂ ਤੁਰਦਾ ਨਾ ਅੰਗ ਹਿਲਦਾ ਹੈ।
ਇਕ ਆਜੜੀ ਮੁੰਡੇ ਨੇ ਸਿਧਾਰਥ ਨੂੰ ਇਉਂ ਡਿਗਾ ਵੇਖਿਆ,
ਅੱਖਾਂ ਬੰਦ, ਤੇ ਕਿਸੇ ਅਕਹਿ ਪੀੜ ਨਾਲ ਬੁਲ੍ਹ ਮੀਟੇ ਹੋਏ।
ਦੁਪਹਿਰ ਦਾ ਸੂਰਜ ਸਿਰ ਉਤੇ ਕੜਕਦਾ ਸੀ।
ਮੁੰਡੇ ਨੇ ਜੰਗਲੀ ਗੁਲਾਬ ਤੇ ਸੇਊਆਂ ਦੀਆਂ ਛਿਟੀਆਂ ਭੰਨ ਕੇ
ਪੂਜਯ ਮੁਖੜੇ ਦੀ ਛਾਂ ਲਈ ਛੱਪਰ ਬੰਨ੍ਹ ਦਿਤਾ।
ਨਾਲੇ ਭਗਵਾਨ ਦੇ ਬੁਲ੍ਹਾਂ ਵਿਚ
ਆਪਣੀ ਬੱਕਰੀ ਦਿਆਂ ਥਣਾਂ ਚੋਂ ਗਰਮ ਧਾਰਾਂ ਮਾਰੀਆਂ,
ਮਤੇ ਨੀਚ ਜ਼ਾਤ ਹੋਣ ਕਰ ਕੇ, ਆਪਣੇ ਹਥਾਂ ਦੀ ਛੁਹ ਨਾਲ
ਉਹ ਉੱਚੇ ਤੇ ਪੂਜਨੀਯ ਦਾ ਨਿਰਾਦਰ ਕਰ ਬੈਠੇ!
ਪਰ ਕਿਤਾਬਾਂ ਵਿਚ ਲਿਖਿਆ ਹੈ, ਕਿ ਉਹਦੀਆਂ ਗਡੀਆਂ ਛਿਟੀਆਂ
ਪੁੰਗਰ ਪਈਆਂ, ਤੇ ਉਹਨਾਂ ਉਤੇ ਫੁਲਾਂ ਪੱਤਿਆਂ ਦਾ ਐਉਂ ਜੋਬਨ

ਆਇਆ
ਕਿ ਉਹ ਛੱਪਰ ਇਕ ਰੇਸ਼ਮ ਦਾ ਤੰਬੂ ਬਣ ਗਿਆ,

੧੧੯