ਪੰਨਾ:ਏਸ਼ੀਆ ਦਾ ਚਾਨਣ.pdf/147

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਦੁਜਾ ਬਾਂਸਰੀ, ਤੇ ਤੀਜਾ ਸਿਤਾਰ ਟੁਣਕਾਂਦਾ ਸੀ । ਹਸਦੇ ਖੇਡਦੇ ਉਹ ਕਿਸੇ ਤਿਉਹਾਰ ਤੇ ਜਾਂਦੇ ਸਨ, ਨਿਕੇ ਕਣਕ-ਰੰਗੇ ਪੈਰਾਂ ਉਤੇ ਘੁੰਗਰੀਆਂ ਛਣਕਦੀਆਂ ਸਨ, ਚੂੜੀਆਂ ਤੇ ਬਾਜ਼ੂਬੰਦ ਬਾਹਾਂ ਉਤੇ ਖੜਕਦੇ ਸਨ, ' ਸਿਤਾਰ ਵਾਲਾ ਪਿੱਤਲ ਦੀਆਂ ਤਾਰਾਂ ਟੁਣਕਾਂਦਾ ਸੀ, ਤੇ ਇਕ ਕੁੜੀ ਗਾਉਂਦੀ ਸੀ : ਨਚਣ ਦਾ ਸੁਆਦ ਓਦੋਂ ਜਦੋਂ ਸਿਤਾਰ ਸਰ ਹੋਵੇ, ਸੋ, ਛਿੱਕ ਤਾਰਾਂ, ਨਾ ਉੱਚੀਆਂ ਤੇ ਨਾ ਝੁਕੀਆਂ ! ਤੇ ਅਸੀ ਮਨੁੱਖ ਦੇ ਦਿਲ ਨਚਾ ਦੇਈਏ ! ਬਹੁ-ਛਿੱਕੀ ਤਾਰ ਟੁਟੇ, ਤੇ ਰਾਗ ਉਡ ਜਾਵੇ; ਸੋ, ਛਿਕ ਤਾਰਾਂ, ਨਾ ਉੱਚੀਆਂ ਤੇ ਨਾ ਥੱਕੀਆਂ ! ਇਉਂ ਉਹ ਨਾਚ-ਕੜੀ ਬਾਂਸਰੀ ਤੇ ਸਿਤਾਰ ਨਾਲ ਗੰਦੀ, ਤੇ ਰੰਗੀ ਹੋਈ ਤਿੱਤਰੀ ਵਾਂਗੂੰ,ਜੰਗਲ ਦੇ ਇਕ ਪਹੇ ਤੋਂ ਦੂਜੇ ਪਹੇ ਉਤੇ | ਨਚਦੀ ਜਾਂਦੀ ਸੀ । ਉਹਨੂੰ ਕੀ ਪਤਾ ਉਹਦੇ ਸੰਨ ਵਾਕ ਉਸ ਪੂਜਯ ਦੇ ਕੰਨੀਂ ਪੈਂਦੇ ਸਨ, ਜਿਹੜਾ ਮਨ, ਅੰਜੀਰ ਦੇ ਬਿਛ ਹੇਠਾਂ ਰਸਤੇ ਦੇ ਨਾਲ ਬੈਠਾ ਸੀ । ਪਰ ਬੁੱਧ ਨੇ ਆਪਣਾ ਚੌੜਾ ਮਸਤਕ ਚੁੱਕਿਆ ਜਦੋਂ ਉਹ ਕੋਲੋਂ ਦੀ ਲੰਘੀਆਂ, ਤੇ ਬੋਲਿਆ, “ਮੂਰਖ ਕਦੇ ਸਿਆਣਿਆਂ ਨੂੰ ਸਿਖਿਆ ਦੇਂਦੇ ਹਨ; ਮੈਂ ਇਸ ਜਿੰਦੜੀ ਦੀ ਤਾਰ ਨੂੰ ਬਹੁਤ ਛੱਕਿਆ ਹੈ, | ਚਾਂਹਦਾ ਹਾਂ ਕੋਈ ਮਕਤੀ ਦਾ ਰਾਗ ਛੇੜਾਂ । ਮੇਰੀਆਂ ਅੱਖਾਂ ਵਿਚ ਹੁਣ ਜੋਤ ਨਹੀਂ ਰਹੀ,ਤੇ ਮੈਨੂੰ ਸਚਾਈ ਲੱਭੀ ਹੈ: ੧੨੧ Digitized by Panjab Digital Library / www.panjabdigilib.org