ਪੰਨਾ:ਏਸ਼ੀਆ ਦਾ ਚਾਨਣ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



"ਕੀ ਏਸ ਜੰਗਲ ਵਿਚ ਰਹਿਣ ਵਾਲਾ, ਮਹਾਂ-ਪੂਜਯ, ਭਲਾਈ ਦਾ ਦਾਤਾ, ਆਪਣੀ ਦਾਸੀ ਉਤੇ ਮਹਾਂ ਕ੍ਰਿਪਾਲੂ, ਜਿਸ ਹੁਣ ਪ੍ਰਤੱਖ ਦਰਸ਼ਨਾਂ ਦੀ ਮਿਹਰ ਕੀਤੀ ਏ, ਮੇਰੇ ਚਿੱਟੇ ਦਹੀਆਂ ਦੀ ਭੇਟ ਪ੍ਰਵਾਨ ਕਰੇਗਾ, ਜਿਹੜੇ ਮੈਂ ਨਵੇਂ ਹਾਥੀ ਦੰਦ ਵਰਗੇ ਚਿੱਟੇ ਦੁਧਾਂ ਚੋਂ ਮਿੱਠੇ ਜਮਾਏ ਹਨ?"

ਇਹ ਕਹਿ ਕੇ ਸੋਨੇ ਦੇ ਕਟੋਰੇ ਵਿਚ ਉਹਨੇ ਦਹੀਂ ਤੇ ਦੁਧ ਲੁਦ ਦਿਤੇ, ਤੇ ਬੁਧ ਦੇ ਹਥਾਂ ਉਤੇ, ਬਲੌਰੀ ਸੁਰਾਹੀ ਚੋਂ ਅਤਰ ਛਿੜਕਿਆ - ਜਿਹੜਾ ਗੁਲਾਬ ਦੇ ਦਿਲਾਂ ਚੋਂ ਕਢਿਆ ਸੀ - ਤੇ ਉਹਨਾਂ ਨੇ ਖਾਧਾ, ਮੂੰਹੋਂ ਕੁਝ ਨਾ ਬੋਲੇ,ਤੇ ਪ੍ਰਸੰਨ ਮਾਤਾ ਆਦਰ ਸਹਿਤ ਪਰੇ ਖੜੋਤੀ ਰਹੀ। ਪਰ ਉਸ ਭੋਜਨ ਵਿਚ ਕੋਈ ਐਸੀ ਸਿਫ਼ਤ ਸੀ, ਕਿ ਸਾਡੇ ਭਗਵਾਨ ਨੂੰ ਜ਼ਿੰਦਗੀ ਦਾ ਬਲ ਮੁੜਦਾ ਭਾਸਿਆ, ਜੀਕਰ ਜਗਰਾਤੇ ਦੀਆਂ ਘੜੀਆਂ, ਤੇ ਵਰਤਾਂ ਦੇ ਦਿਨ ਸੁਪਨੇ ਵਿਚ ਗੁਜ਼ਰੇ ਸਨ, ਜਾਂ ਆਤਮਾ ਨੇ ਤਨ ਨਾਲ ਉਸ ਮਿੱਠੇ ਪ੍ਰਸ਼ਾਦ ਦਾ ਹਿੱਸਾ ਲਿਆ ਤੇ ਆਪਣੇ ਪਰ ਨਵੇਂ ਸਿਰਿਓਂ ਕੱਢੇ; ਜਿਵੇਂ ਕੋਈ ਅਮੁਕ ਮਾਰੂ ਥਲਾਂ ਉੱਤੇ ਉਡ ਉਡ ਥਕਿਆ ਪੰਛੀ ਨਦੀ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ, ਤੇ ਥਲ ਦੀ ਧੂੜ ਸਿਰ ਤੋਂ ਧੋਂਦਾ ਹੈ। ਭਗਵਾਨ ਦਾ ਮੁਖ ਰੋਸ਼ਨ ਤੇ ਸੁਹਣਾ ਹੁੰਦਾ ਜਾਂਦਾ ਵੇਖ ਕੇ ਸੁਜਾਤਾਹੋਰ ਵੀ ਸ਼ਰਧਾ ਨਾਲ ਪੂਜਾ ਕਰਦੀ:੧੨੪