ਪੰਨਾ:ਏਸ਼ੀਆ ਦਾ ਚਾਨਣ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕੀ ਸਚ ਮੁਚ ਤੁਸੀ ਰੱਬ ਹੋ?"ਉਸ ਸਨਿਮ੍ਰ ਪੁਛਿਆ,"ਤੇ ਕੀ ਮੇਰੀ ਭੇਟਾ ਪ੍ਰਵਾਨ ਹੋ ਗਈ ਹੈ?" ਪਰ ਬੁਧ ਨੇ ਆਖਿਆ: "ਇਹ ਕੀ ਚੀਜ਼ ਹੈ ਜੋ ਤੂੰ ਮੇਰੇ ਲਈ ਲਿਆਂਦੀ ਹੈ??? ਭਗਵਾਨ! ਸੁਜਾਤਾ ਨੇ ਉੱਤਰ ਦਿੱਤਾ ‘ਆਪਣੇ ਵੱਗ ਵਿਚੋਂ, ਸੌ ਸੱਜਰ ਸੂ ਗਾਵਾਂ ਦਾ ਦੁਧ ਲੈ ਕੇ ਮੈਂ ਪੰਜਾਹ ਚਿਟੀਆਂ ਗਾਵਾਂ ਨੂੰ ਪਿਆਲਿਆ, ਤੇ ਇਹਨਾਂ ਦਾ ਦੁਧ ਮੈਂ ਪੰਝੀਆਂ ਨੂੰ ਪਿਲਾਇਆ, ਤੇ ਫੇਰ ਉਹਨਾਂ ਦਾ ਬਾਰਾਂ ਨੂੰ, ਤੇ ਬਾਰਾਂ ਦਾ ਮੈਂ ਸਭ ਤੋਂ ਚੰਗੀਆਂ ਤੇ ਅਸੀਲ ਛੇਆਂ ਨੂੰ ਦਿੱਤਾ। ਇਹਨਾਂ ਦਾ ਦੁੱਧ ਸੰਦਲ ਤੇ ਸੰਦਰ ਮਸਾਲਿਆਂ ਨਾਲ ਮੈਂ ਚਾਂਦੀ ਦੀ ਕੜਾਹੀ ਵਿਚ ਕਾੜਿਆ, ਵਿਚ ਚੌਲ ਪਾਏ ਜਿਹੜੇ ਚੋਣਵੇਂ ਬੀਜ ਤੋਂ ਉਗਾਏ ਸਨ, ਤੇ ਜਿਨਾਂ ਦਾ ਇਕ ਇਕ ਦਾਣਾ ਮੋਤੀਆਂ ਦੀ ਨਿਆਈਂ ਸੀ। ਇਹ ਸਭ ਕੁਝ ਮੈਂ ਸੁਚੇ ਦਿਲ ਨਾਲ ਕੀਤਾ, ਕਿਉਂਕਿ ਮੈਂ ਤੁਹਾਡੇ ਬ੍ਰਿਛ ਹੇਠਾਂ ਸੁਖਿਆ ਸੀ, ਜੇ ਮੇਰੇ ਘਰ ਪੁਤਰ ਹੋਵੇ, ਮੈਂ ਆਪਣੀ ਖ਼ੁਸ਼ੀ ਚੋਂ ਇਹ ਭੇਟਾ ਤੁਹਾਡੇ ਲਈ ਲਿਆਵਾਂਗੀ, ਮੇਰੀ ਸੁਖਣਾ ਪੂਰੀ ਹੋਈ, ਤੇ ਮੇਰਾ ਜੀਵਨ ਹੁਣ ਸਫਲਾ ਹੈ! ਮਲਕੜੇ ਜਿਹੇ ਭਗਵਾਨ ਨੇ ਕ੍ਰਿਮਚੀ ਪੱਲਾ ਚੁਕਿਆ, ੧੨੫