ਪੰਨਾ:ਏਸ਼ੀਆ ਦਾ ਚਾਨਣ.pdf/152

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਤੇ ਨਿੱਕੇ ਜਿਹੇ ਸਿਰ ਉਤੇ ਹਥ ਰਖੇ, ਜਿਹੜੇ ਦੁਨੀਆਂ ਦੇ ਸਹਾਇਕ ਹਨ ਤੇ ਉਹ ਬੋਲੇ, 'ਤੇਰਾ ਮੁੱਖ | ਲੰਮਾ ਹੋਵੇ । ਤੇ ਇਹਦੇ ਉਤੇ ਜ਼ਿੰਦਗੀ ਦਾ ਭਾਰ ਹੌਲਾ ਪਵੇ | ਤੂੰ ਮੇਰੀ ਸਹਾਇਤਾ ਕੀਤੀ ਹੈ, ਜਿਹੜਾ ਰੱਬ ਨਹੀਂ ਹਾਂ, ਪਰ ਇਹ ਤੇਰਾ ਭਰਾ, ਕਦੇ ਸ਼ਹਿਜ਼ਾਦਾ ਤੇ ਹੁਣ ਇਕ ਰਮਤਾ, ਦਿਨੇ ਰਾਤ, ਪਿਛਲੇ ਛੇਆਂ ਸਾਲਾਂ ਤੋਂ, ਉਹ ਚਾਨਣ ਪਿਆ ਢੂੰਡਦਾ ਹੈ ਜਿਹੜਾ ਕਿਤੇ ਚਮਕਦਾ ਹੈ, ਤਾਂਕਿ ਸਾਰੇ ਮਨੁੱਖਾਂ ਦਾ ਹਨੇਰਾ ਉਜਾਲਾ ਕਰ ਦੇਵੇ । ਤੇ ਮੈਨੂੰ ਉਹ ਚਾਨਣ ਜ਼ਰੂਰ ਲੱਭੇਗਾ; ਹੁਣੇ ਹੀ ਲਿਸ਼ਕਿਆ ਸੀ, ਸ਼ਾਨਦਾਰ ਤੇ ਸੁਖਦਾਈ, ਜਦੋਂ ਮੇਰਾ ਨਿਰਬਲ ਸਰੀਰ ਹਾਰ ਗਿਆ, ਜਿਸਨੂੰ ਇਸ ਪਵਿੱਤਰ ਭੋਜਨ ਨੇ, ਸੁਹਣੀ ਭੈਣੇ,ਸੁਰਜੀਤ ਕੀਤਾ ਹੈ । ਜਿਹੜਾ ਭੋਜਨ ਕਈਆਂ ਜਾਨਾਂ ਚੋਂ , ਜਾਨ ਤਕੜੀ ਕਰਨ ਲਈ ਤੂੰ ਪ੍ਰਾਪਤ ਕੀਤਾ, ਜੀਕਰ ਜ਼ਿੰਦਗੀ ਜਨੰਮਾਂ ਚੋਂ ਲੰਘ ਕੇ ਪਾਪ ਧੋ ਕੇ ਵਧੇਰੇ ਪਸੰਨ ਮੰਡਲਾਂ ਵਿਚ ਜਾਂਦੀ ਹੈ । ਪਰ ਕੀ ਸੱਚੀ ਜ਼ਿੰਦਗੀ ਤੈਨੂੰ ਮਿੱਠੀ ਲਗਦੀ ਹੈ ? ਕੀ ਪਿਆਰ ਤੇ ਜ਼ਿੰਦਗੀ ਤੈਨੂੰ ਸੰਤੁਸ਼ਟ ਰੱਖਦੇ ਹਨ ? ਸੁਜਾਤਾ ਨੇ ਉੱਤਰ ਦਿਤਾ : “ਪੂਜਨ ਜੋਗ ! ਮੇਰਾ ਦਿਲ ਨਿੱਕਾ ਜਿਹਾ ਹੈ, ਤੇ ਥੋੜਾ ਜਿਹਾ ਮੀਹ ਜਿਹੜਾ ਪੈਲੀ ਨੂੰ ਗਿੱਲਾ ਨਹੀਂ ਕਰ ਸਕਦਾ,ਨਿੱਕੇ ਫੁਲ ਦਾ . ਦਿਲ-ਕਟੋਰਾ ਭਰ ਦੇਂਦਾ ਹੈ । ਮੇਰੇ ਲਈ ਬਹੁਤ ਹੈ, ਕਿ ਜ਼ਿੰਦਗੀ ਦਾ ਸੂਰਜ ੧੨੬ Digitized by Panjab Digital Library / www.panjabdigilib.org