ਪੰਨਾ:ਏਸ਼ੀਆ ਦਾ ਚਾਨਣ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਰੇ ਭਜਨ ਤੇ ਮੰਤਰ ਯਾਦ ਸਨ,
ਤੇ ਸ਼ਾਂਤੀ ਤੇ ਗੁਣਾਂ ਦੇ ਜਿਨ੍ਹਾਂ ਨੂੰ ਸਭ ਰਸਤੇ ਆਉਂਦੇ ਸਨ।
ਨਾਲੇ ਮੇਰਾ ਯਕੀਨ ਹੈ ਕਿ ਭਲੇ ਚੋਂ ਭਲਾ
ਤੇ ਬੁਰੇ ਚੋਂ ਬੁਰਾ ਸਭ ਨੂੰ ਮਿਲਦਾ ਹੈ।
ਸਭ ਥਾਈਂ ਤੇ ਸਭ ਸਮਿਆਂ ਉਤੇ
ਵੇਖਿਆ ਜਾਂਦਾ ਹੈ, ਕਿ ਮਿੱਠੀਆਂ ਜੜ੍ਹਾਂ ਨੂੰ
ਮਿੱਠੇ ਫਲ ਲਗਦੇ ਹਨ, ਤੇ ਜ਼ਹਿਰੀਲੇ ਸੋਮਿਆਂ
ਤੋਂ ਕੁੜਿੱਤਣ ਵਗਦੀ ਹੈ, ਨਫ਼ਰਤ ਘਿ੍ਣਾ ਪੈਦਾ ਕਰਦੀ ਹੈ,
ਦਯਾ ਮਿਤਰ, ਸਬਰ ਅਮਨ,
ਇਹ ਅਸੀ ਜਿਉਂਦਿਆਂ ਵੇਖਦੇ ਹਾਂ,
ਤੇ ਜਦੋਂ ਮਰ ਜਾਵਾਂਗੇ,
ਕੀ ਉਥੇ "ਹੁਣ" ਵਰਗਾ ਚੰਗਾ "ਫੇਰ" ਨਹੀਂ ਹੋਵੇਗਾ?
ਖ਼ਬਰੇ ਚੰਗੇਰਾ! ਜੀਕਰ ਇਹ ਚੌਲਾਂ ਦਾ ਦਾਣਾ
ਪੁੰਗਰ ਕੇ ਪੰਜਾਹ ਮੋਤੀਆਂ ਨਾਲ ਭਰਿਆ ਸਿੱਟਾ ਪੈਦਾ ਕਰਦਾ ਹੈ,
ਤੇ ਸਿਤਾਰਿਆਂ ਵੱਤ ਚੰਬੇ ਦੀ ਸਫ਼ੈਦੀ ਤੇ ਸੋਨਾ
ਨਿੱਕੀਆਂ, ਨੰਗੀਆਂ, ਖ਼ਾਕੀ ਬਹਾਰ-ਕਲੀਆਂ ਵਿਚ ਲੁਕੇ ਹੁੰਦੇ ਹਨ। ਮਹਾਰਾਜ! ਮੈਂ ਜਾਣਦੀ ਹਾਂ ਦੁਖ ਵੀ ਭੋਗਣੇ ਪੈਣਗੇ,
ਜਿਹੜੇ ਪ੍ਰਾਣੀ ਦਾ ਸਬਰ ਮੁਕਾ ਦੇਣਗੇ।
ਜੇ ਇਹ ਮੇਰਾ ਬੱਚਾ ਪਹਿਲੋਂ ਮਰ ਜਾਏ
ਮੇਰਾ ਹਿਰਦਾ ਪਾਟ ਜਾਇਗਾ
ਪਰ ਜੇ ਮੇਰੇ ਸ੍ਵਾਮੀ ਨੂੰ ਜਮ ਸਦ ਲੈਣ
ਤਾਂ ਮੈਂ ਉਹਨਾਂ ਦਾ ਮੁਰਦਾ ਸਿਰ ਰੋਜ਼ ਵਾਂਗ ਝੋਲੀ ਵਿਚ ਰੱਖ ਕੇ
ਚਿਖ਼ਾ ਉਤੇ ਚੜ੍ਹ ਜਾਵਾਂਗੀ, ਤੇ ਪ੍ਰਸੰਨ ਹੋਵਾਂਗੀ
ਜਦੋਂ ਲਾਂਬੂ ਤਿੱਖੀਆਂ ਲਾਟਾਂ ਲਾਲ ਕਰੇਗਾ,

੧੨੮