ਪੰਨਾ:ਏਸ਼ੀਆ ਦਾ ਚਾਨਣ.pdf/155

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਿਉਂਕਿ ਲਿਖਿਆ ਹੈ,ਜੇ ਹਿੰਦੂ ਇਸਤ੍ਰੀ ਏਸ ਤਰਾਂ ਮਰੇ,
ਤਾਂ ਉਹਦਾ ਪਿਆਰ ਉਹਦੇ ਪਤੀ ਦੀ ਆਤਮਾ ਨੂੰ
ਉਹਦੇ ਸਿਰ ਦੇ ਇਕ ਇਕ ਵਾਲ ਬਦਲੇ
ਸ੍ਵਰਗ ਵਿਚ ਕਰੋੜ ਵਰ੍ਹੇ ਦੀ ਵੱਸੋਂ ਦਿਵਾਏਗਾ ।
ਏਸ ਲਈ ਮੈਨੂੰ ਕੋਈ ਡਰ ਨਹੀਂ,
ਤੇ ਪੂਜਯ ਮਹਾਰਾਜ ! ਮੇਰਾ ਜੀਵਨ ਪ੍ਰਸੰਨ ਹੈ,
ਮੈਂ ਉਹਨਾਂ ਹੋਰਨਾਂ ਨੂੰ ਵੀ ਨਹੀਂ ਭੁੱਲਦੀ
ਜਿਹੜੇ ਦੁਖੀ ਤੇ ਕੰਗਾਲ ਹਨ, ਨੀਵੇਂ ਤੇ ਬੇਜ਼ਾਰ ਹਨ
ਜਿਨ੍ਹਾਂ ਲਈ ਰੱਬ ਕੋਲੋਂ ਮਿਹਰ ਦੀ ਪ੍ਰਾਰਥਨਾ ਕਰਦੀ ਹਾਂ ।
ਪਰ ਆਪਣੇ ਲਈ ਜੋ ਚੰਗਾ ਸਮਝਦੀ ਹਾਂ
ਆਜਜ਼ੀ ਨਾਲ ਕਰਦੀ ਹਾਂ,
ਤੇ ਧਰਮ ਦੀ ਆਗਿਆ ਵਿਚ ਤੁਰਦੀ ਹਾਂ,
ਇਹ ਭਰੋਸਾ ਰੱਖਦੀ ਹੋਈ, ਕਿ ਜੋ ਹੋਣਾ ਹੈ,
ਜ਼ਰੂਰ ਹੋਵੇਗਾ ਤੇ ਚੰਗਾ ਹੋਵੇਗਾ |"

ਫੇਰ ਭਗਵਾਨ ਬੋਲੇ: “ਤੂੰ ਸਿਖਾਣ ਵਾਲਿਆਂ
ਨੂੰ ਵੀ ਸਿਖਿਆ ਦੇ ਸਕਦੀ ਹੈਂ,
ਤੇ ਤੇਰਾ ਸਾਦਾ ਗਿਆਨ ਅਕਲ ਨਾਲੋਂ ਵੀ ਸਿਆਣਾ ਹੈ।
ਤੂੰ ਸੰਤੁਸ਼ਟ ਹੈਂ, ਤੂੰ ਜਾਣ ਕੇ ਕੀ ਲੈਣਾ ਹੈ, ਜਿਸਨੂੰ
ਏਸ ਤਰਾਂ ਧਰਮ ਤੇ ਸਚਿਆਈ ਦੇ ਰਸਤੇ ਦਾ ਪਤਾ ਮਿਲ ਗਿਆ ਹੈ,
ਉਹ ਫੁੱਲ, ਪ੍ਫੁੱਲਤ ਹੋ ! ਤੇ ਅਮਨ ਦੀ ਛਾਇਆ ਹੇਠ
ਆਪਣੇ ਪਰਵਾਰ ਵਿਚ ਸੁਖੀ ਵੱਸ -
ਸਚਿਆਈ ਦੀ ਦੁਪਹਿਰ ਦਾ ਚਾਨਣ ਕੋਮਲ ਪੱਤਿਆਂ ਵਾਸਤੇ

  ਚੰਗਾ ਨਹੀਂ,
ਇਹ ਮੱਧਮ ਸੂਰਜਾਂ ਵਿਚ ਖਿਲਰਦੇ 'ਤੇ ਅੰਤਮ ਜਿੰਦਗੀਆਂ ਵਿਚ

੧੨੯