ਪੰਨਾ:ਏਸ਼ੀਆ ਦਾ ਚਾਨਣ.pdf/158

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸ਼ਨਾ, ਡਰ ਤੇ ਸੰਕਿਆਂ ਨੂੰ ਵੱਸ ਕੀਤਾ ਹੈ, ' : ਜਿਨ੍ਹਾਂ ਹਰੇਕ ਲਈ ਆਪਾ ਵਾਰ ਦਿੱਤਾ ਹੈ, ਬਿਛ ਹੇਠ ਜਾਓ ! ਸੋਗੀ ਸੰਸਾਰ ਤੁਹਾਨੂੰ ਅਸੀਸ ਦੇਂਦਾ ਹੈ, ਬੁਧ ਨੂੰ, ਜਿਸ ਨੇ ਉਹਦੀਆਂ ਪੀੜਾਂ ਦੂਰ ਕਰਨੀਆਂ ਹਨ । ਜਾਓ, ਪ੍ਰਿਯ ਤੇ ਪੂਜਨੀਯ ! ਸਾਡੇ ਲਈ ਸਾਰਾ ਜਤਨ ਲਾ ਦਿਓ, ਰਾਜਨ ਤੇ ਉਚੇ ਵਿਜੈਈ ! ਤੁਹਾਡੀ ਘੜੀ ਆ ਗਈ ਹੈ, ਇਹੋ ਰਾਤ ਹੈ ਜਿਸ ਦੇ ਲਈ ਜਗ ਉਡੀਕਦੇ ਰਹੇ ! ਫੇਰ ਰਾਤ ਪੈ ਗਈ, ਜਦੋਂ ਭਗਵਾਨ ਇਛ ਹੇਠਾਂ ਬਿਰਾਜੇ । ਪਰ ਉਸ ਨੇ, ਜਿਹੜਾ ਹਨੇਰੇ ਦਾ ਪਾਤਸ਼ਾਹ ਹੈ, ਮਾਰਾਇਹ ਜਾਣ ਕੇ ਕਿ ਇਹ ਬਧ ਹੈ ਜਿਸ ਨੇ ਮਨੁੱਖਾਂ ਦੇ ਬੰਧਨ ਤੋੜਨੇ ਹਨ, ਤੇ ਜਿਸਦੀ ਗਿਆਨ-ਪ੍ਰਾਪਤੀ ਦੀ ਘੜੀ ਪੁੱਜੀ ਖੜੀ ਸੀ - ਆਪਣੀਆਂ ਸਭ ਮੰਦ-ਸ਼ਕਤੀਆਂ ਨੂੰ ਹੁਕਮ ਦਿੱਤਾ, ਤੇ ਸਭ ਆਪਣੇ ਟੋਇਆਂ ਚੋਂ ਜਾਗ ਉਠੀਆਂ ਉਹ ਰਾਖਸ਼, ਜਿਹੜੇ ਅਕਲ ਦੇ ਗਿਆਨ ਦੇ ਵੈਰੀ ਹਨ, ਅਸ਼ਾਂਤੀ, ਤ੍ਰਿਸ਼ਨਾ, ਹ, ਤੇ ਉਹਨਾਂ ਦੇ ਸਾਥੀ, ਡਰ, ਜਹਾਲਤ, ਵੇਗ; ਬੁੱਧ ਨੂੰ ਸਭ ਣਾ ਕਰਨ ਵਾਲੇ, ਉਹਦੇ ਮਨ ਨੂੰ ਭੁਲਾਣ ਦੇ ਇੱਛਕ; ਅਤਿ ਸਿਆਣੇ ਵੀ ਜਾਣ ਨਹੀਂ ਸਕੇ, ਕੀ ਕੀ ਉਹਨਾਂ ਨਰਕੀ ਰਾਖਸ਼ਾਂ ਨੇ, ਉਸ ਰਾਤ, ਬੁੱਧ ਕੋਲੋਂ ਗਿਆਨ ਨੂੰ ਛੁਪਾਣ ਦੇ ਜਤਨ ਕੀਤੇ। ਕਦੇ ਹਨੇਰੀ ਦਾ ਤੂਫ਼ਾਨ ਬਣ ਕੇ, ਰਾਖਸੀ ਫ਼ੌਜਾਂ ਨਾਲ , ਪੌਣ ਨੂੰ ਗਰਜਾ ਕੇ, ਬਿਜਲੀਆਂ ਕੜਕਾ ਕੇ, ਬੱਦਲਾਂ ਦੇ ਪਾੜਾਂ ਵਿਚੋਂ ਕੋਧ ਦੇ ਅਗਨਬਾਣ ਸੁੱਟਦੇ ਸਨ; · . . ੧੩੨ Digitized by Panjab Digital Library / www.panjabdigilib.org